shaheed udham singh by kuldeep manak

  • 2 years ago
ਊਧਮ ਸਿੰਘ ਨੂੰ ਭਗਤ ਸਿੰਘ ਨਹੀਂ ਬਣਨ ਦੇਣਾ
ਕੀ ਤਹਾਨੂੰ ਪਤਾ ਹੈ ਕਿ ਕਾਮਰੇਡ ਅਤੇ ਤਰਕਸ਼ੀਲ ਬਕਾਇਦਾ ਇਕ ਕਿਤਾਬ ਲਿਖਵਾ ਚੁੱਕੇ ਹਨ। ਇਹ ਸਾਬਤ ਕਰਨ ਵਾਸਤੇ ਕਿ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਜਲਿਆਂ ਵਾਲੇ ਕਾਂਡ ਦਾ ਬਦਲਾ ਲੈਣ ਵਾਸਤੇ ਗੋਲੀਆਂ ਨਹੀਂ ਮਾਰੀਆਂ ਸਨ। ਸਗੋਂ ਕਿਸੇ ਸਮਾਜਿਕ ਬਦਲਾਅ ਵਾਸਤੇ ਮਾਰੀਆਂ ਸਨ। ਭਾਵ ਬਦਲਾ ਲੈਣ ਨੂੰ ਛੋਟਾ ਕਰ ਰਹੇ ਨੇ। ਕਿੱਡੀ ਘਟੀਆ ਗੱਲ ਆ।
ਕਾਮਰੇਡਾਂ ਨੂੰ ਲਗਦਾ ਕਿ ਬਦਲਾ ਲੈਣਾ ਪਾਗਲਾਂ ਦਾ ਕੰਮ ਹੈ। ਕਿਉਕਿ ਗਾਂਧੀ ਵੀ ਬਦਲਾ ਲੈਣ ਕਾਰਨ ਕੀਤੇ ਕਤਲ ਲਈ ਊਧਮ ਸਿੰਘ ਨੂੰ ਪਾਗਲ ਹੀ ਦੱਸਦਾ ਸੀ।
ਇਹ ਕਿਤਾਬ ਕਿਸੇ ਰਾਕੇਸ਼ ਕੁਮਾਰ ਵਲੋਂ ਲਿਖੀ ਗਈ ਹੈ ਜੋ ਆਪਣੇ ਆਪ ਨੂੰ ਤਰਕਸ਼ੀਲ ਦੱਸਦਾ ਹੈ।
ਵੱਡਿਆ ਤਰਕਸ਼ੀਲਾ! ਊਧਮ ਸਿੰਘ ਭਲਾ ਇੰਗਲੈਂਡ ਦੀ ਰਾਣੀ ਵੀ ਮਾਰ ਦਿੰਦਾ ਤਾਂ ਵੀ ਕਿਹੜਾ ਸਮਾਜਿਕ ਬਦਲਾਅ ਆਉਣਾ ਸੀ ਭਾਰਤ ਵਿੱਚ ?
ਸੂਰਮਿਆਂ ਦੀਆਂ ਗਥਾਵਾਂ ਤਰਕਾਂ ਨਾਲ ਨਹੀੰ ਗਾਈਆਂ ਜਾ ਸਕਦੀਆਂ।
ਅਸਲ ਵਿੱਚ ਕਾਮਰੇਡ ਭਗਤ ਸਿੰਘ ਵਾਂਗ ਊਧਮ ਸਿੰਘ ਦੀ ਸ਼ਹੀਦੀ ਨੂੰ ਵੀ ਲਾਲ ਕਿਤਾਬਾਂ ਵੇਚਣ ਵਾਸਤੇ ਵਰਤਣਾ ਚਾਹੁੰਦੇ ਹਨ। ਇਸ ਕਰਕੇ ਇਸ ਗੱਲ ਤੋਂ ਇਨਕਾਰੀ ਹੋ ਗਏ ਹਨ ਕਿ ਊਧਮ ਸਿੰਘ ਨੇ ਬਦਲਾ ਲਿਆ।
ਊਧਮ ਸਿੰਘ ਦੀ ਸ਼ਹੀਦੀ ਭਾਵੇਂ ਇੰਗਲੈਂਡ ‘ਚ ਹੋਈ। ਪਰ ਉਸ ਦੇ ਕਾਰਨਾਮਿਆਂ ‘ਚ ਪੰਜਾਬ ਦੀ ਮਿੱਟੀ ਦੀ ਮਹਿਕ ਸੀ। ਇਹੀ ਗੱਲ ਕਾਮਰੇਡਾਂ ਨੂੰ ਚੁੱਭਦੀ ਹੈ। ਅਤੇ ਕਿਤਾਬਾਂ ਲਿਖ ਕੇ ਇਸ ਮਹਿਕ ਨੂੰ ਫਿੱਕਾ ਕਰਨਾ ਚਾਹੁੰਦੇ ਹਨ।
ਕਾਮਰੇਡ ਊਧਮ ਸਿੰਘ ਨੂੰ ਵੀ ਭਗਤ ਸਿੰਘ ਵਰਗਾ ਬਣਾਉਣਾ ਚਾਹੁੰਦੇ ਹਨ। ਜਿਸ ਵਿੱਚ ਕੋਈ ਰਸ ਨਾ ਹੋਵੇ। ਜਿਸ ਦੀ ਲਿਖੀ ਕੋਈ ਗੱਲ ਆਮ ਬੰਦੇ ਦੇ ਪੱਲੇ ਨਾ ਪਵੇ। ਜਿਸ ਦੀ ਸ਼ਹੀਦੀ ਦਾ ਮਕਸਦ ਥੋਥਾ ਜਿਹਾ ਲੱਗੇ।
ਊਧਮ ਸਿੰਘ ਦੀ ਸ਼ਹੀਦੀ ਵੱਡੀ ਹੈ। ਉਸ ਦੀ ਸ਼ਹੀਦੀ ਨੂੰ ਸੀਸ ਨਿਵਾਉਣ ਲਈ ਕਿਸੇ ਝੂਠੀ ਕਿਤਾਬ ਨੂੰ ਪੜਨ ਦੀ ਲੋੜ ਨਹੀਂ।
ਭਗਤ ਸਿੰਘ ਦੀ ਸ਼ਹੀਦੀ ਬਾਰੇ ਔਖੀਆਂ ਔਖੀਆਂ ਕਿਤਾਬਾਂ ਲਿਖੀਆਂ ਗਈਆਂ ਨੇ। ਪਰ ਊਧਮ ਸਿੰਘ ਦੀ ਸ਼ਹੀਦੀ ਬਾਰੇ ਲਿਖੇ ਗੀਤ ਲੋਕ ਗੀਤ ਬਣ ਗਏ।
ਆਉ ਉਸ ਮਹਾਨ ਸ਼ਹੀਦ ਨੂੰ ਇਹ ਗੀਤ ਗਾ ਕੇ ਯਾਦ ਕਰੀਏ
ਵੈਰੀ ਨੂੰ ਊਧਮ ਸਿੰਘ ਫਿਰੇ ਲੱਭਦਾ,
ਗੁੱਸੇ ਵਿੱਚ ਗੱਭਰੂ ਸੀ ਦੰਦ ਚੱਬਦਾ,
ਕਹਿੰਦਾ ਭੱਜਿਆ ਨੀ ਜਾਣ ਦਿੰਦਾ ਅੱਜ ਡੈਰ ਨੂੰ,
ਅੱਗ ਲਾਕੇ ਫੂਕ ਦੂੰ ਲੰਡਨ ਸ਼ਹਿਰ ਨੂੰ,
ਜਿੰਨਾ ਚਿਰ ਕਰਦਾ ਨੀ ਮੇਮਾਂ ਰੰਡੀਆਂ,
ਓਨਾ ਚਿਰ ਹੋਣੀਆਂ ਨੀ ਅੱਖਾਂ ਠੰਡੀਆਂ,
ਭੁੱਲਦੀ ਨੀ ਗੱਲ ਤੇਰਾਂ ਅਪਰੈਲ ਦੀ,
ਕਾਲਜੇ ਚ ਮੇਰੇ ਅੱਗ ਵਾਂਗੂ ਫੈਲਦੀ,
ਓਹਨੀਂ ਹੱਥੀਂ ਲੈਕੇ ਜਾਊੰਗਾ ਮੈਂ ਵੈਰ ਨੂੰ,
ਅੱਗ ਲਾਕੇ ਫੂਕ ਦੂੰ ਲੰਡਨ ਸ਼ਹਿਰ ਨੂੰ

#ShaheedUdhamSingh #Martyrs #Tribute

Recommended