ਰਿਸ਼ੀ ਨਾਗਰ ਨਾਲ ਇਸ ਵੀਡੀਓ ਦਾ ਸ਼ਪੱਸ਼ਟੀਕਰਨ ਮੰਗਣ ਤੇ ਹੋਈ ਤਕਰਾਰ

  • 3 minutes ago
ਰਿਸ਼ੀ ਨਾਗਰ ਨਾਲ ਇਸ ਵੀਡੀਓ ਦਾ ਸ਼ਪੱਸ਼ਟੀਕਰਨ ਮੰਗਣ ਤੇ ਹੋਈ ਤਕਰਾਰ

ਕੈਲਗਰੀ ਕੈਨੇਡਾ ਤੋਂ ਇਕ ਪੰਜਾਬੀ ਰੇਡੀਓ ਹੋਸਟ ਦੀ 'ਤਕਰਾਰ' ਹੋਈ ਹੈ। 'ਤਕਰਾਰ' ਦਾ ਸਿੱਧਾ ਸਪੱਸ਼ਟ ਕਾਰਨ ਉਸ ਹੋਸਟ ਦਾ ਆਪਣੇ ਕਿੱਤੇ ਪ੍ਰਤੀ ਬੇਈਮਾਨ ਹੋਣਾ ਹੈ? ਕਈ ਲੋਕ ਇਸ 'ਤਕਰਾਰ' ਤੇ ਪਾਖੰਡ ਕਿਸਮ ਦਾ ਅਫਸੋਸ ਜਾਹਰ ਕਰ ਰਹੇ ਹਨ, ਅਫਸੋਸ ਤਾਂ ਕਰਨਾ ਚਹੀਦਾ ਹੈ, ਜੇ ਬੰਦਾ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਹੋਵੇ।
ਇਸ ਘਟਨਾ ਦੀ ਪਿੱਠਭੂਮੀ ਨੂੰ ਵਿਚਾਰਨ ਤੋਂ ਬਿਨਾਂ ਕਿਸੇ ਨਤੀਜੇ ਤੇ ਪਹੁੰਚਣਾ ਸਿਆਣਪ ਨਹੀਂ ਹੋਵੇਗੀ। ਜਿਹਨਾਂ ਨੌਜਵਾਨਾਂ ਨਾਲ ਇਹ ਤਕਰਾਰ ਹੋਈ ਹੈ। ਉਹ ਰੇਡੀਓ ਹੋਸਟ ਤੋਂ ਗੁਰਸੇਵਕ ਰੰਧਾਵੇ ਨੂੰ ਉਹਨਾਂ ਦੇ ਗਰੁੱਪ ਨਾਲ ਜੋੜਨ ਦਾ ਸਬੂਤ ਮੰਗ ਰਹੇ ਸਨ। ਜਿਹੜਾ ਦਾਅਵਾ ਹੋਸਟ ਨੇ ਆਪਣੇ ਰੇਡੀਓ ਪ੍ਰੋਗਰਾਮ ਵਿੱਚ ਕੀਤਾ ਸੀ। ਰੇਡੀਓ ਹੋਸਟ ਨਾ ਤਾਂ ਉਸਦਾ ਕੋਈ ਸਬੂਤ ਦੇ ਰਿਹਾ ਸੀ/ਨਾ ਸ਼ਪੱਸ਼ਟੀਕਰਨ ਦੇ ਕੇ ਮਾਫੀ ਮੰਗ ਰਿਹਾ ਸੀ।
ਹੁਣ ਜਦੋਂ ਤੁਸੀਂ ਅਗਲੇ ਨੂੰ ਸਮਾਂ ਨਹੀਂ ਦਿਓਗੇ/ ਰੇਡੀਓ ਸਟੇਸ਼ਨ ਦੀਆਂ ਪੌੜੀਆ ਨਹੀਂ ਚੜ੍ਹਨ ਦਿਓਗੇ।ਕਹਿਣ ਨੂੰ ਇਹ ਰੇਡੀਓ ਸਟੇਸ਼ਨ ਲੋਕਾਂ ਦੇ ਹਨ। ਜਦੋਂ ਹੁਣ ਤੁਸੀਂ ਕੋਈ ਉਹਨਾਂ ਲਈ ਕੋਈ 'ਰਾਹ' ਨਹੀ ਛੱਡਦੇ ਫੇਰ ਅਗਲੇ ਤੁਹਾਨੂੰ ਜਨਤਕ ਜੀਵਨ ਵਿੱਚ ਘੇਰ ਕੇ ਸਵਾਲ ਕਰਦੇ ਹਨ ਤਾਂ ਤੁਸੀਂ ਇਹ ਕਹਿ ਕੇ ਖਿਸਕਣ ਦੀ ਕੋਸ਼ਿਸ਼ ਕਰਦੇ ਹੋ ਕਿ...
'ਮੈਂ ਕਿਸੇ ਅੱ+ਤ+ਵਾਦੀ ਟੋਲੇ ਨੂੰ ਜਵਾਬਦੇਹ ਨਹੀ ਹਾ'
ਫੇਰ ਤੁਸੀਂ ਮਾਮੂਲੀ 'ਤਕਰਾਰ' ਨੂੰ ਪ੍ਰੈੱਸ ਦੀ ਅਜ਼ਾਦੀ ਤੇ ਹਮਲਾ ਦੱਸ ਕੇ ਵਿਚਾਰੇ ਬਣਦੇ ਹੋ। ਜਦੋਂ ਕਿ ਤੁਹਾਡੇ ਹੱਥ ਵਿੱਚ ਮਾਇਕ ਹੈ ਤਾਂ ਤੁਹਾਡੀ ਜਿੰਮੇਵਾਰੀ ਬਹੁਤ ਵੱਡੀ ਹੈ ਸਵਾਲ ਕਰਨ ਵਾਲਿਆ ਦੇ ਮੁਕਾਬਲੇ।
ਪੰਜਾਬੀ ਬੋਲੀ ਅਤੇ ਪੰਜਾਬ ਖਿੱਤੇ ਨਾਲ ਸੰਬੰਧਤ ਸਮੂਹ ਪੱਤਰਕਾਰਾਂ, ਵਿਦਵਾਨਾਂ ਅਤੇ ਰੇਡੀਓ ਟੈਲੀਵਿਜ਼ਨ ਚਲਾਉੰਦੇ ਅਦਾਰਿਆਂ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ।ਸੋ ਪੰਜਾਬੀ ਪੱਤਰਕਾਰ 'ਪੱਤਰਕਾਰੀ' ਕਰਨ ਤਾਂ ਚੰਗੀ ਗੱਲ ਹੋਵਗੀ।
ਜੇਕਰ ਤੁਸੀਂ ਸਟੇਟ ਦੇ 'ਦੱਲੇ' ਬਣਕੇ ਤੇ ਝੂਠਾ ਬਿਰਤਾਂਤ ਸਿਰਜੋਗੇ ਤਾਂ ਆਮ ਲੋਕਾਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ। ਤੇ ਜਨਤਕ ਜੀਵਨ ਵਿੱਚ 'ਤਕਰਾਰ' ਦਾ ਸਾਹਮਣਾ ਵੀ ਕਰਨਾ ਪੈ ਸਕਦਾ❓️
Via Satwant Singh

Category

People

Recommended