ਇਕ ਸਿਖ ਪਰਮਜੀਤ ਸਿੰਘ ਅਕਾਲੀ ਦੇ ਜਜਬਾਤੀ ਹੋਕੇ ਬੋਲੇ ਕੁਝ ਸ਼ਬਦਾਂ ਦੇ ਬਹਾਨੇ ਈਸਾਈਆਂ ਦਾ ਉਹ 'ਸਭ ਕੁਝ' ਵੀ ਸਾਹਮਣੇ ਆ ਰਿਹਾ ਹੈ,ਜੋ ਅਸਲ ਵਿਚ ਸਿਖਾਂ ਅਤੇ ਈਸਾਈਆਂ ਵਿਚਾਲੇ ਸਮੱਸਿਆ ਦਾ ਕੇਂਦਰ-ਬਿੰਦੂ ਹੈ।ਹੁਣ ਸਥਿਤੀ ਇਹ ਹੈ ਕਿ ਜੇ ਪਰਮਜੀਤ ਸਿੰਘ ਅਕਾਲੀ ਤੇ ਉਹਦੇ ਸਾਥੀਆਂ ਨੇ ਗਲਤ ਬੋਲਿਆ ਹੈ ਤਾਂ ਮੁਕੱਦਮਾ ਦਰਜ਼ ਹੋ ਗਿਆ ਪਰ ਜਿਹੜੇ ਈਸਾਈ ਸਿਖ ਧਰਮ ਬਾਰੇ ਮਨਮਰਜ਼ੀ ਦੇ ਅਰਥ ਕਰ ਰਹੇ ਨੇ ਤੇ ਸਿਖਾਂ ਦੇ ਹਿਰਦੇ ਦੁਖੀ ਕਰ ਰਹੇ ਨੇ,ਉਹਦੇ ਬਾਰੇ ਕੌਣ ਬੋਲੇਗਾ?ਕੀ ਇਹ ਦੋਗਲਾਪਣ ਨਹੀ ਕਿ ਜੇ ਇਕ ਸਿਖ ਈਸਾਈਆਂ ਦੇ ਦਿਲ ਦੁਖੀ ਕਰੇ ਤਾਂ 'ਕਈ ਸਿਖ ਤੇ ਸਾਰੇ ਈਸਾਈ"ਰਲਕੇ ਸਾਰੇ ਸਿਖ ਜਗਤ ਨੂੰ ਤਹਨੇ-ਮੇਹਣੇ ਮਾਰਨ ਪਰ ਜੇ ਈਸਾਈ ਲੋਕ ਸਿਖਾਂ ਦੇ ਦਿਲ ਦੁਖੀ ਕਰਨ ਤਾਂ ਸਾਰੇ ਦੜ ਵੱਟ ਜਾਣ ਤੇ ਬਹਾਨੇ ਬਣਾਕੇ ਭੱਜਣ!ਜਿਹੜੇ ਲੋਕ ਦੋਗਲਾਪਣ ਕਰ ਰਹੇ ਨੇ ਉਹ ਭੁਲ ਰਹੇ ਨੇ ਕਿ ਪੰਜਾਬ ਵਿਚ ਸਿਖ ਜਗਤ ਅੰਦਰ ਦਿਨੋ ਦਿਨ ਈਸਾਈਆਂ ਕਾਰਨ ਬੜੀ ਕੁੜਤਣ ਵਧਦੀ ਜਾ ਰਹੀ ਹੈ ਤੇ ਜੇ ਮਸਲੇ ਦੀ ਗੰਭੀਰਤਾ ਨੂੰ ਨਾ ਸਮਝਿਆ ਤਾਂ ਕਿਸੇ ਵੀ ਹਾਲਾਤ ਭਿਆਨਕ ਰੂਪ ਲੈ ਲੈਣਗੇ।ਫੇਸਬੁਕ ਤੇ ਈਸਾਈਆਂ ਦੇ ਹੱਕ ਵਿਚ ਬੋਲਕੇ ਬੱਲੇ-ਬੱਲੇ ਕਰਵਾਉਣ ਵਾਲਿਓ,ਜਮੀਨੀ ਹਕੀਕਤ ਨੂੰ ਪਛਾਣੋ ਤੇ ਦੇਖੋ ਕਿ ਕਿਵੇਂ ਪਹਿਲਾਂ ਹੀ ਕਈ ਪਾਸਿਆਂ ਤੋਂ ਮਾਰ ਖਾ ਰਹੀ ਸਿਖ ਕੌਮ ਨੂੰ ਈਸਾਈਆਂ ਨੇ ਘੇਰ ਲਿਆ ਹੈ ਤੇ ਕਿਵੇਂ ਗਿਰਜੇ ਵਧ ਰਹੇ ਨੇ ਤੇ ਕਿਵੇਂ ਸਿਖਾਂ ਨੂੰ ਵਰਗਲਾਇਆ ਜਾ ਰਿਹਾ ਹੈ।ਕੀ ਇਹਦਾ ਕਦੇ ਵਿਰੋਧ ਹੀ ਨਹੀ ਹੋਵੇਗਾ? ਕੀ ਸਿਖ ਗੁਰਬਾਣੀ ਦੀ ਬੇਅਦਬੀ ਤੇ ਮਨਮਰਜ਼ੀ ਦੀ ਹੁੰਦੀ ਵਿਆਖਿਆ ਬਰਦਾਸ਼ਤ ਕਰਦੇ ਰਹਿਣਗੇ?ਸਬੂਤ ਚਾਹੀਦੇ ਨੇ ਤਾਂ ,ਈਸਾਈਆਂ ਦੀਆਂ ਪੋਸਟਾਂ ਹੀ ਪੜ੍ਹ ਲਵੋ ਕਿ ਉਹ ਸਿਖੀ ਬਾਰੇ ਕੀ ਬੋਲਦੇ ਹਨ।ਆਹ ਵੀਡੀਓ ਤੋਂ ਬਿਨਾਂ ਹੋਰ ਵੀ ਬੜਾ ਕੁਝ ਲਿਖਤੀ ਤੌਰ ਤੇ ਈਸਾਈਆਂ ਨੇ ਕਿਹਾ ਹੈ।ਕੀ ਇਹ ਗੁਰਬਾਣੀ ਦੇ ਮਨਮਰਜ਼ੀ ਦੇ ਅਰਥ ਨਹੀ ਹੋ ਰਹੇ?ਜਿਹੜੇ ਲੋਕ ਅੰਨ੍ਹੇਵਾਹ ਇਸਾਈਆਂ ਦੇ ਹੱਕ ਵਿਚ ਫੇਸਬੁਕ ਤੇ ਬੋਲੀ ਜਾ ਰਹੇ ਹਨ,ਕੀ ਉਹ ਚਾਹੁੰਦੇ ਨੇ ਕਿ ਈਸਾਈਆਂ ਨੂੰ ਇੰਝ ਹੀ ਗੁਰਬਾਣੀ ਦੀ ਮਨਮਰਜ਼ੀ ਦੀ ਵਿਆਖਿਆ ਕਰਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ? ਕੀ ਇੰਝ ਮਨਮਰਜ਼ੀ ਦੀ ਵਿਆਖਿਆ ਸਮਾਜ ਵਿਚ ਸ਼ਾਂਤੀ ਪੈਦਾ ਕਰੇਗੀ ਕਿ ਅਸ਼ਾਂਤੀ।ਬਹੁਤਿਓ ਸਿਆਣਿਓ! ਪਰਮਜੀਤ ਸਿੰਘ ਅਕਾਲੀ ਜਾਂ ਕੋਈ ਹੋਰ ਸਿਖ ਜੇ ਜਜਬਾਤੀ ਹੋਕੇ ਗਲਤ ਬੋਲ ਬੈਠਾ ਹੈ ਤਾਂ ਉਹਦੇ ਤੇ ਮੁਕਦੱਮਾ ਬਣ ਚੁਕਾ ਹੈ ਤੇ ਉਹ ਜੇਲ ਚਲਾ ਗਿਆ ਹੈ ਤੇ ਉਹਦਾ ਫੈਸਲਾ ਹੁਣ ਅਦਾਲਤ ਕਰੇਗੀ।ਪਰ ਆਹ ਜਿਹੜਾ ਗੁਰਬਾਣੀ ਦੀ ਮਨਮਰਜ਼ੀ ਦੀ ਵਿਆਖਿਆ ਕਰਕੇ ਸਾਰਾ ਕੁਝ ਈਸਾਈਆਂ ਵਲੋਂ ਆਪਣੇ ਹੱਕ ਵਿਚ ਭੁਗਤਾਇਆ ਜਾ ਰਿਹਾ ਹੈ,ਇਹਦੇ ਬਾਰੇ ਜੇ ਪੰਥ ਨਾ ਬੋਲਿਆ ਤਾਂ ਸਿਖ ਜਗਤ ਲਈ ਬਹੁਤ ਗਲਤ ਹੋਵੇਗਾ।ਕੋਈ ਹਿੰਦੂ ਉਠਦਾ ਹੈ,ਉਹ ਗੁਰਬਾਣੀ ਵਿਚ ਰਾਮ ਤੇ ਹੋਰ ਸ਼ਬਦਾਂ ਦੇ ਬਹਾਨੇ ਗੁਰਬਾਣੀ ਦੀ ਮਨਮਰਜ਼ੀ ਦੀ ਵਿਆਖਿਆ ਕਰਨ ਤੁਰ ਪੈਨਦਾ ਹੈ ਤੇ ਕੋਈ ਈਸਾਈ ਉਠਦਾ ਹੈ ਉਹ ਵੀ ਇੰਝ ਹੀ ਸ਼ੁਰੂ ਹੋ ਜਾਂਦਾ ਹੈ।ਕੀ ਸਿਖ ਵਿਚਾਰਧਾਰਾ ਆਪਣੇ ਆਪ ਸੰਪੂਰਨ ਨਹੀ ਜੋ ਇਹ ਕਦੇ ਹਿ
Category
🗞
News