#warispanjabde #bhaiamritpalsingh #sikh #kaum #punjab

  • 7 months ago
#warispanjabde #bhaiamritpalsingh #sikh #kaum #punjab


ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜ ਹੋਇਆ ਹੋਇਆ ਅਮ੍ਰਿਤਪਾਲ ਕੋਈ ਹੋਰ ਹੈ ਪਰ ਪੱਤਰਕਾਰੀ ਦੇ ਨਾਮ ਹੇਠ ਸਰਕਾਰੀ ਦਲਾਲੀ ਕਰਨ ਵਾਲੇ ਸਪੋਕਸਮੈਨ, ਚੜ੍ਹਦੀ ਕਲਾ ਟਾਇਮ ਟੀਵੀ ਤੇ ਕੁਝ ਹੋਰਾਂ ਨੇ ਨਸ਼ਾ ਤਸਕਰ ਵਾਲੀ ਖ਼ਬਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੋੜ ਕੇ, ਉਸਦੀ ਤਸਵੀਰ ਲਾ ਕੇ, ਆਪਣੀ ਅਕਲ ਦਾ ਤਾਂ ਜਨਾਜ਼ਾ ਕੱਢਿਆ ਹੀ ਹੈ, ਨਾਲ ਹੀ ਆਪਣੀ ਢਿੱਡੋਂ ਨਫ਼ਰਤ ਅਤੇ ਬੇਈਮਾਨੀ ਨੂੰ ਵੀ ਜ਼ਾਹਰ ਕੀਤਾ ਹੈ।

ਹੁਣ ਵਕੀਲ ਇਮਾਨ ਸਿੰਘ ਖਾਰਾ ਨੇ ਇਸ ਮਾਮਲੇ ‘ਤੇ ਉਕਤ ਮੀਡੀਏ ਨੂੰ ਮਾਣਹਾਨੀ ਦਾ ਨੋਟਿਸ ਘੱਲਿਆ ਹੈ। ਉਨ੍ਹਾਂ ਕਿਹਾ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ਼ ਨਸ਼ਾ ਤਸਕਰੀ ਦੀ ਝੂਠੀ ਖ਼ਬਰ ਲਾਉਣ ਵਾਲੇ ਮੀਡੀਆ ਅਦਾਰਿਆਂ ਵਿਰੁੱਧ ਜਥੇਬੰਦੀ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Recommended