ਬਾਰਡਰ ‘ਤੇ ਫੋਰਸ ਨਾਲ ਭਿੜੇ ਕਿਸਾਨ, ਕਿਸਾਨਾਂ ਦੇ ਟਰੈਕਟਰ ਲਏ ਕਬਜ਼ੇ ‘ਚ |OneIndia Punjabi

  • 4 months ago
ਕਿਸਾਨ ਅੰਦੋਲਨ ਦਾ ਅੱਜ ਦੂਜਾ ਦਿਨ ਹੈ। ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਵੱਡਾ ਇਕੱਠ ਹੈ। ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਪੁਲਸ ਵਲੋਂ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਕਿਸਾਨਾਂ ਨੇ ਵੀ ਪੁਲਸ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਜੁਗਾੜ ਲਾ ਲਿਆ ਹੈ। ਕਿਸਾਨਾਂ ਨੇ ਬਾਰਡਰ 'ਤੇ ਇਕ ਵੱਡਾ ਪੱਖਾ ਲਾ ਦਿੱਤਾ ਹੈ, ਜੋ ਕਿ ਗੋਲਿਆਂ ਦੇ ਧੂੰਏਂ ਨੂੰ ਸਾਫ ਕਰ ਰਿਹਾ ਹੈ। ਇਸ ਪੱਖੇ ਦੀ ਹਵਾ ਨਾਲ ਪੁਲਸ ਵੱਲ ਹੰਝੂ ਗੈਸ ਦਾ ਧੂੰਆਂ ਵਾਪਸ ਭੇਜਿਆ ਜਾ ਰਿਹਾ ਹੈ।ਦੱਸ ਦੇਈਏ ਕਿ ਸ਼ੰਭੂ ਬਾਰਡਰ 'ਤੇ ਵੱਡੀ ਗਿਣਤੀ ਵਿਚ ਕਿਸਾਨ ਜੁੱਟੇ ਹੋਏ ਹਨ। ਕਿਸਾਨਾਂ ਨੇ ਪੁਲਸ ਦੀ ਹਰ ਕੋਸ਼ਿਸ਼ ਰੋਕਣ ਲਈ ਨੌਜਵਾਨਾਂ ਵਲੋਂ ਪਾਣੀ ਦੀ ਪਾਈਪ ਵੀ ਲਾਈ ਗਈ ਹੈ। ਕਿਸਾਨ ਬੋਰੀਆਂ ਨੂੰ ਗੀਲੀਆਂ ਕਰ ਕੇ ਸੜਕਾਂ 'ਤੇ ਵਿਛਾ ਰਹੇ ਹਨ ਤਾਂ ਕਿ ਗੋਲਾ ਜਦੋਂ ਹੇਠਾਂ ਡਿੱਗੇ ਤਾਂ ਉਸ ਦੇ ਧੂੰਏਂ ਦਾ ਅਸਰ ਘੱਟ ਹੋਵੇ, ਉਸ ਨੂੰ ਨਕਾਰਾ ਕੀਤਾ ਜਾ ਸਕੇ। ਸ਼ੰਭੂ ਬਾਰਡਰ ਹਾਲਾਂਕਿ ਪੁਲਸ ਅਤੇ ਕਿਸਾਨਾਂ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ।
.
Farmers clashed with the force on the border, farmers' tractors were taken into possession.
.
.
.
#farmersprotest #kisanandolan #punjabnews
~PR.182~

Recommended