• last year
ਪੰਜਾਬ 'ਚ ਸਿਹਤ ਸਹੂਲਤਾਂ ਨੂੰ ਤਰਜੀਹ ਦਿੰਦਿਆਂ, ਕੇਂਦਰ ਦੀ ਮੋਦੀ ਸਰਕਾਰ ਨੇ ਪਿੱਛਲੇ ਕੁੱਝ ਸਾਲਾਂ 'ਚ ਇਸ ਖੇਤਰ 'ਚ ਵੱਡੇ ਬਦਲਾਅ ਤੇ ਸੁਧਾਰ ਕੀਤੇ ਹਨ। ਅੱਜ ਪੂਰਾ ਪੰਜਾਬ ਸਿਹਤ ਸਹੂਲਤਾਂ 'ਚ ਹੋਏ ਇਨ੍ਹਾਂ ਸੁਧਾਰਾਂ ਦਾ ਲਾਭ ਲੈ ਰਿਹਾ ਹੈ। ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ,ਆਯੁਸ਼ਮਾਨ ਭਾਰਤ ਦੇ ਤਹਿਤ ਪੰਜਾਬ ਦੇ ਗ਼ਰੀਬ ਪਰਿਵਾਰਾਂ ਨੂੰ ਹਰ ਸਾਲ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਲਾਭ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਜਾਰੀ ਇਨ੍ਹਾਂ ਕਾਰਡਾਂ ਰਾਹੀਂ ਇਸ ਸਕੀਮ ਦੇ ਦਾਇਰੇ ਵਿੱਚ ਆਉਂਦੇ ਪੰਜਾਬ ਦੇ ਸ਼ਨਾਖ਼ਤ ਕੀਤੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਲੋੜਮੰਦਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ। ਇਸੇ ਤਰ੍ਹਾਂ ਨੈਸ਼ਨਲ ਹੈਲਥ ਮਿਸ਼ਨ ਅਤੇ ਮਿਸ਼ਨ ਇੰਦਰਧਨੁਸ਼ ਰਾਹੀਂ ਗਰਭਵਤੀ ਔਰਤਾਂ ਅਤੇ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 8 ਬਿਮਾਰੀਆਂ ਤੋਂ ਬਚਾਉਣ ਲਈ ਸਾਰਥਕ ਉਪਰਾਲੇ ਸ਼ੁਰੂ ਕੀਤੇ ਗਏ ਹਨ। ਮੋਦੀ ਸਰਕਾਰ ਵਲੋਂ ਤਿਆਰ ਕਰਵਾਇਆ ਗਿਆ ਬਠਿੰਡਾ ਦਾ ਏਮਜ਼ ਹਸਪਤਾਲ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਨਾਲ ਲੈਸ ਹੈ। 177 ਏਕੜ ਵਿੱਚ ਬਣੇ ਬਠਿੰਡਾ ਏਮਜ਼ ਵਿੱਚ 750 ਬੈੱਡ ਹਨ, ਜਦੋਂ ਕਿ 11 ਸੁਪਰ ਸਪੈਸ਼ਲਿਸਟ ਡਿਪਾਰਟਮੈਂਟਸ ਵੀ ਹਨ, ਜਿਥੇ ਗੰਭੀਰ ਕੇਸਾਂ ਦਾ ਵੀ ਸਫਲ ਇਲਾਜ ਸੰਭਵ ਹੋ ਪਾ ਰਿਹਾ ਹੈ। ਇਸੇ ਤਰ੍ਹਾਂ ਮੋਦੀ ਸਰਕਾਰ ਵਲੋਂ ਕਪੂਰਥਲਾ ਅਤੇ ਹਸ਼ਿਆਰਪੁਰ 'ਚ 2 ਮੈਡੀਕਲ ਕਾਲਜਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।
~PR.182~##~

Category

🗞
News

Recommended