ਕਿਸਾਨਾਂ ਨਾਲ ਅਪਰਾਧੀਆਂ ਵਾਂਗ ਵਰਤਾਰਾ ਨਾ ਕਰੋ!ਐੱਮਐੱਸ ਸਵਾਮੀਨਾਥਨ ਦੀ ਧੀ ਕਿਸਾਨਾਂ ਦੇ ਆਈ ਹੱਕ 'ਚ|OneIndia Punjabi

  • 4 months ago
ਖੇਤੀਬਾੜੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਦੀ ਧੀ ਮਧੁਰਾ ਸਵਾਮੀਨਾਥਨ ਕਿਸਾਨਾਂ ਦੇ ਹੱਕ ‘ਚ ਖੜ੍ਹੀ ਹੋ ਗਈ ਹੈ। ਮਧੁਰਾ ਸਵਾਮੀਨਾਥਨ ਨੇ ਬੀਤੇ ਦਿਨ ਸ਼ੰਭੂ ਬਾਰਡਰ ‘ਤੇ ਕਿਸਾਨਾਂ ‘ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਹੈ।ਇਸ ਸਬੰਧੀ ਮਧੁਰਾ ਸਵਾਮੀਨਾਥਨ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਸਨ। ਨਿਊਜ਼ ਪੇਪਰਾਂ ਤੋਂ ਇਹ ਵੀ ਖਬਰਾਂ ਮਿਲੀਆਂ ਹਨ ਕਿ ਕਿਸਾਨਾਂ ਲਈ ਹਰਿਆਣਾ ਸਰਕਾਰ ਨੇ ਦੋ ਅਰਜ਼ੀ ਜੇਲ੍ਹਾਂ ਵੀ ਬਣਾਈਆਂ ਹਨ। ਅੱਗੇ ਮਧੁਰਾ ਸਵਾਮੀਨਾਥਨ ਨੇ ਕਿਹਾ ਕਿ ਉਹ ਕਿਸਾਨ ਹਨ, ਉਹ ਕ੍ਰਿਮੀਨਲ ਨਹੀਂ ਹਨ, ਉਨ੍ਹਾਂ ਦੀਆਂ ਮੰਗਾਂ ਸਬੰਧੀ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣਾ ਚਾਹੀਦਾ ਹੈ।
.
Don't treat farmers like criminals! MS Swaminathan's daughter in favor of farmers.
.
.
.
#farmersprotest #kisanandolan #punjabnews
~PR.182~