#simranjitsinghmann #MPSimranjitSinghMann #SangrurMP #LokSabhaMP #LoksabhaSession

  • 5 months ago
MP ਸਿਮਰਨਜੀਤ ਮਾਨ ਨੂੰ ਲੋਕ ਸਭਾ
'ਚ ਮੁੜ ਬੋਲਣ ਤੋਂ ਰੋਕਿਆ !
ਮਾਨ ਵੀ ਕਿੱਥੇ ਦੱਬਦਾ
BJP ਵਾਲਿਆਂ ਦੀ ਚੰਗੀ ਰੇਲ ਬਣਾਈ !
#simranjitsinghmann #MPSimranjitSinghMann #SangrurMP #LokSabhaMP #LoksabhaSession

ਕਿਉਂਕਿ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੱਲ੍ਹ ਦੁਪਹਿਰ 2 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਸੀਟ ਤੇ ਸਮਾਂ ਮੰਗਣ ਲਈ ਖੜ੍ਹੇ ਰਹੇ ਸੀ । ਅੱਜ ਜਦੋਂ ਦਾਸ ਨੂੰ ਬੋਲਣ ਦਾ ਸਮਾਂ ਮਿਲਿਆ ਤਾਂ ਸਪੀਕਰ ਸਾਹਿਬ ਨੇ ਮੇਰੀ ਪੂਰੀ ਗੱਲ ਨਹੀ ਸੁਣੀ ਕਿਉਂਕਿ ਜੋ ਸ. ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਦਾ ਕੈਨੇਡਾ ਵਿਚ ਕਤਲ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਅਵਤਾਰ ਸਿੰਘ ਖੰਡਾ ਦਾ ਬਰਤਾਨੀਆ ਵਿਖੇ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿਖੇ ਕਤਲ ਕੀਤਾ, ਇੰਡੀਆ ਵਿਚ ਦੀਪ ਸਿੰਘ ਸਿੱਧੂ ਦਾ ਕਤਲ ਹਰਿਆਣਾ ਵਿਖੇ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਪੰਜਾਬ ਦੇ ਮਾਨਸਾ ਜਿ਼ਲ੍ਹੇ ਵਿਚ ਕੀਤੇ ਗਏ ਸਨ ਉਨ੍ਹਾਂ ਸੰਬੰਧੀ ਦਾਸ ਨੇ ਪਾਰਲੀਮੈਟ ਹਾਊਸ ਅਤੇ ਦੁਨੀਆ ਸਾਹਮਣੇ ਆਪਣੇ ਵਿਚਾਰ ਰੱਖਣੇ ਸਨ, ਜਿਨ੍ਹਾਂ ਦਾ ਅੱਧ-ਵਿਚਕਾਰ ਹੀ ਸਮਾਂ ਕੱਟ ਦਿੱਤਾ ਗਿਆ, ਉਨ੍ਹਾਂ ਨੂੰ ਆਪਣੀ ਤਕਰੀਰ ਖਤਮ ਕਰਨ ਦਾ ਸਮਾਂ ਵੀ ਨਹੀ ਦਿੱਤਾ ਗਿਆ । ਇਕ 78 ਸਾਲ ਦੇ ਸਿੱਖ ਐਮ.ਪੀ ਨਾਲ ਅਜਿਹਾ ਵਿਵਹਾਰ ਕਰਨਾ ਬਿਲਕੁਲ ਵੀ ਸੋਭਾ ਨਹੀ ਦਿੰਦਾ, ਕਿਉਂਕਿ ਪਾਰਲੀਮੈਟ ਵਿਚ ਕੰਮ ਕਰਨ ਵਾਲੇ ਮੁਲਾਜਮਾਂ ਨੇ ਵੀ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ । ਸ. ਮਾਨ ਨੇ ਕਿਹਾ ਕਿ ਜੋ ਇੰਡੀਆ ਦੇ 8 ਨੇਵੀ ਅਫਸਰ ਕਤਰ ਵਿਚ ਬੰਦੀ ਬਣਾਏ ਗਏ ਹਨ ਅਤੇ 1 ਕੁਲਭੂਸਣ ਯਾਦਵ ਜਿਸ ਨੂੰ ਪਾਕਿਸਤਾਨ ਵਿਚ ਬੰਦੀ ਬਣਾਇਆ ਗਿਆ ਹੈ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ । ਜੇਕਰ ਇੰਡੀਅਨ ਹੁਕਮਰਾਨ ਮੌਤ ਦੀ ਸਜ਼ਾ ਸੰਬੰਧੀ ਲਿਆਂਦੇ ਗਏ ਬਿੱਲਾਂ ਵਿਚ ਹੋਰ ਮਜਬੂਤੀ ਕਰਨਗੇ ਤਾਂ ਹੁਕਮਰਾਨ ਆਪਣੇ ਇੰਡੀਅਨ ਨਾਗਰਿਕਾਂ ਨੂੰ ਬਾਹਰਲੇ ਮੁਲਕਾਂ ਕਤਰ ਅਤੇ ਪਾਕਿਸਤਾਨ ਵਿਚੋ ਕਿਸ ਤਰ੍ਹਾਂ ਬਚਾਅ ਸਕਣਗੇ ?
#SimranjitSinghMann #sidhumoosewala #deepsidhu #sikh #mpsangrur #Mann #sangrur #sansad

Recommended