B.C. man arrested after shots fired at Brampton business, second suspect outstanding

  • 6 months ago
ਕਨੇਡਾ - ਟਾਇਰ ਬਿਜ਼ਨਸ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਇੱਕ ਗ੍ਰਿਫ਼ਤਾਰ
Police seek public’s help with identifying South Asian man involved in Brampton shooting
B.C. man Tanmanjot Gill, 23, arrested after shots fired at Brampton business, second suspect outstanding

ਪੀਲ ਪੁਲਿਸ ਨੇ ਬਰੈਂਪਟਨ ਦੇ ਇੱਕ ਟਾਇਰ ਬਿਜ਼ਨਸ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਇੱਕ ਗ੍ਰਿਫ਼ਤਾਰੀ ਕੀਤੀ ਹੈ ਤੇ ਦੂਜੇ ਦੀ ਭਾਲ ਲਈ ਜਨਤਾ ਤੋਂ ਸਹਿਯੋਗ ਮੰਗਿਆ ਹੈ।
ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ 23 ਸਾਲਾ ਤਨਮਨਜੋਤ ਗਿੱਲ ਵਜੋਂ ਹੋਈ ਹੈ, ਜੋ ਬੀਸੀ ਦੇ ਸ਼ਹਿਰ ਐਬਸਫੋਰਡ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਗਿੱਲ ‘ਤੇ ਨਾਜਾਇਜ਼ ਹਥਿਆਰ ਰੱਖਣ ਸਮੇਤ ਕੁਝ ਚਾਰਜ ਲਾਏ ਗਏ ਹਨ। ਦੂਜੇ ਦੀ ਤਸਵੀਰ ਜਾਰੀ ਕੀਤੀ ਗਈ ਹੈ।

ਬਰੈਂਪਟਨ ਦੇ ਰੱਦਰਫੋਰਡ/ਕਲਾਰਕ ਵਿਖੇ ਮਸ਼ਹੂਰ ਟਾਇਰਾ ਦੇ ਬਿਜ਼ਨਸ ਤੇ ਲੰਘੀ ਸ਼ਨੀਵਾਰ ਗੋਲੀਆਂ ਚਲਾਉਣ ਦੇ ਦੋਸ਼ ਹੇਠ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਵਾਸੀਂ ਤਨਮਨਜੋਤ ਗਿੱਲ (23) ਗ੍ਰਿਫਤਾਰ , ਦੂਜਾ ਸਾਥੀ ਫਰਾਰ ਪੁਲਿਸ ਵੱਲੋ ਭਾਲ ਜਾਰੀ , ਪੁਲਿਸ ਵੱਲੋ ਦੋ ਪਿਸਟਲ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾ ਹੀ ਬਰੈਂਪਟਨ ਦੇ ਇੱਕ ਸਾਬਕਾ ਸਿਆਸਤਦਾਨ ਦੇ ਘਰ ਤੇ ਵੀ ਫਾਇਰਿੰਗ ਹੋ ਚੁੱਕੀ ਹੈ।

#MankiratAulakh #AndyDhugga

Recommended