#MankiratAulakh #AndyDhugga

  • 6 months ago
ਮਨਕੀਰਤ ਔਲਖ ਦੇ ਦੋਸਤ ਐਂਡੀ ਧੁੱਗਾ ਦੇ ਘਰ 'ਤੇ ਜ਼ਬਰਦਸਤ ਫਾਇਰਿੰਗ

‘Protection money’- extortion letters from Indian Gangsters targeting Punjabi businesses in Canada

#MankiratAulakh #AndyDhugga

´ਜੈ ਸ਼੍ਰੀ ਰਾਮ´ ਲਿਖ ਕੇ ਭਾਰਤੀ ਗੈਂਗਸਟਰਾਂ ਵਲੌਂ ਕੈਨੇਡਾ ’ਚ ਪੰਜਾਬ ਨਾਲ ਸਬੰਧਤ ਕਾਰੋਬਾਰੀਆਂ ਤੋਂ ਮੰਗੀ ਜਾ ਰਹੀ ਫਿਰੌਤੀ
ਬੀਸੀ ਦੇ ਸ਼ਹਿਰ ਐਬਸਫੋਰਡ ਵਿੱਚ ਜਿਨ੍ਹਾਂ ਨੂੰ ਪਹਿਲਾਂ ਫਿਰੌਤੀ ਲਈ ਫੋਨ ਆਏ, ਬਾਅਦ ਵਿੱਚ ਗੋਲੀਆਂ ਚੱਲੀਆਂ, ਡਰੇ ਤੇ ਘਬਰਾਏ ਹੋਏ ਨੇ। ਕਹਿੰਦੇ ਪੁਲਿਸ ਜ਼ੋਰ ਬਥੇਰਾ ਲਾ ਰਹੀ ਪਰ ਕੁਝ ਹੱਥ ਪੱਲੇ ਨਹੀਂ ਪੈ ਰਿਹਾ।
ਕੈਨੇਡੀਅਨ ਪੰਜਾਬੀ ਸਿਆਸਤਦਾਨਾਂ ਨੇ ਇਸ ਮਸਲੇ ਦੇ ਹੱਲ ਲਈ ਹੁਣ ਕੁਝ ਨਾ ਕੀਤਾ ਤਾਂ ਫਿਰ ਚੋਣਾਂ ਤੋਂ ਪਹਿਲਾਂ ਇਨ੍ਹਾਂ ਨੂੰ ਵੀ ਫੋਨ ਆਇਆ ਕਰਨਗੇ ਕਿ ਕਿਸਨੇ ਚੋਣ ਲੜਨੀ ਤੇ ਕਿਸਨੇ ਬਹਿਣਾ। ਪੰਜਾਬੀ ਮੀਡੀਏ ਨੂੰ ਵੀ ਉਹ ਦੱਸਿਆ ਕਰਨਗੇ ਕਿ ਕਿਹੜੀ ਖ਼ਬਰ ਲਾਉਣੀ ਤੇ ਕਿਹੜੀ ਨਹੀਂ।
“ਵਿਦੇਸ਼ੀ ਦਖਲਅੰਦਾਜ਼ੀ” ਦਾ ਇਹ ਰੂਪ ਬੜਾ ਭਿਆਨਕ ਹੋਵੇਗਾ। ਹੋਰ ਅਮੀਰ ਵੀ ਪ੍ਰਭਾਵਿਤ ਹੋਣਗੇ। ਹੁਣੇ ਕੋਈ ਹੀਲਾ ਕਰ ਲਵੋ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ, ਐਬਸਫੋਰਡ ਤੇ ਲੈਂਗਲੀ ਵਿਚ ਪੰਜਾਬ ਨਾਲ ਸਬੰਧਤ ਕੁਝ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ 20 ਲੱਖ ਡਾਲਰ ਫਿਰੌਤੀ ਦੇਣ ਦੇ ਪੱਤਰ ਮਿਲੇ ਹਨ, ਜਿਨ੍ਹਾਂ ਦੀ ਪੁਲੀਸ ਜਾਂਚ ਕਰ ਰਹੀ ਹੈ। ਇਨ੍ਹਾਂ ਪੱਤਰਾਂ ਦੀਆਂ ਕਾਪੀਆਂ ਸੋਸ਼ਲ ਮੀਡੀਆ ’ਤੇ ਵੀ ਘੁੰਮ ਰਹੀਆਂ ਹਨ। ਪੱਤਰਾਂ ਦੀ ਸ਼ੁਰੂਆਤ ਧਾਰਮਿਕ ਨਾਮ ਨਾਲ ਕੀਤੀ ਗਈ ਹੈ ਤੇ ਪੱਤਰ ਨੂੰ ਜਾਅਲੀ ਨਾ ਸਮਝਣ ਦੀ ਚਿਤਾਵਨੀ ਦਿੱਤੀ ਗਈ ਹੈ। ਪੁਲੀਸ ਨੂੰ ਸੂਚਨਾ ਦਿੱਤੇ ਜਾਣ ’ਤੇ ਨਤੀਜੇ ਭੁਗਤਣ ਬਾਰੇ ਲਿਖਿਆ ਗਿਆ ਹੈ। ਸਾਰੇ ਪੱਤਰ ਇੱਕੋ ਤਰ੍ਹਾਂ ਦੇ ਹੋਣ ਕਾਰਨ ਸਮਝਿਆ ਜਾ ਰਿਹਾ ਹੈ ਕਿ ਇੱਕੋ ਪੱਤਰ ਦੀਆਂ ਕਾਪੀਆਂ ਕਰਵਾ ਕੇ ਵਪਾਰੀਆਂ ਨੂੰ ਭੇਜੀਆਂ ਜਾ ਰਹੀਆਂ ਹਨ, ਜਿਸ ’ਚ ਫਿਰੌਤੀ ਦੀ ਰਕਮ ਕੈਨੇਡਾ ਜਾਂ ਭਾਰਤ ਵਿਚ ਦਿੱਤੇ ਜਾਣ ਦਾ ਵੀ ਜ਼ਿਕਰ ਹੈ। ਪੱਤਰ ਵਿਚ ਪਿਛਲੇ ਦਿਨੀਂ ਕੁਝ ਘਰਾਂ ਉੱਤੇ ਕੀਤੀ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਘਰਾਂ ਉਤੇ ਗੋਲੀ ਤਾਂ ਚਲਾਈ ਗਈ ਕਿਉਂਕਿ ਮਾਲਕਾਂ ਨੇ ਇਨ੍ਹਾਂ ਦੀ ਪਰਵਾਹ ਨਹੀਂ ਕੀਤੀ। ਪੁਲੀਸ ਬੁਲਾਰੇ ਨੇ ਮੰਨਿਆ ਹੈ ਕਿ ਕੁਝ ਲੋਕਾਂ ਨੂੰ ਮਿਲੇ ਫਿਰੌਤੀ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਨੂੰ ਲਿਖਣ ਤੇ ਭੇਜਣ ਵਾਲਿਆਂ ਦਾ ਪਤਾ ਲਾਇਆ ਜਾ ਰਿਹਾ ਹੈ। ਪਰ ਅਜੇ ਤੱਕ ਕਿਸੇ ਵੱਲੋਂ ਫਿਰੌਤੀ ਦਿੱਤੇ ਜਾਣ ਦੀ ਕੋਈ ਸੂਚਨਾ ਨਹੀਂ।

Recommended