ਅਮਰੀਕਾ ਦੀ FBI ਦੇ ਮੁਖੀ ਦਾ ਭਾਰਤ ਦੌਰਾ ਅਗਲੇ ਹਫ਼ਤੇ

  • 6 months ago
ਗੁਰਪਤਵੰਤ ਸਿੰਘ ਪੰਨੂ ਮਾਮਲਾ
ਦੁਨੀਆ ਵਿਚ ਭਾਰਤ ਦਾ ਅਕਸ ਹੁਣ ਅੱਤਵਾਦੀ ਮੁਲਕ ਦਾ ਬਣ ਚੁੱਕਾ ਹੈ –
ਦੈਨਿਕ ਭਾਸਕਰ ਵਿਚ ਨਾਮਵਰ ਲੇਖਕ ਮਨੋਜ ਜੋਸ਼ੀ ਦਾ ਲੇਖ
ਅਮਰੀਕਾ ਦੀ FBI ਦੇ ਮੁਖੀ ਦਾ ਭਾਰਤ ਦੌਰਾ ਅਗਲੇ ਹਫ਼ਤੇ

ਨਾਮਵਰ ਲੇਖਕ ਅਤੇ ਪ੍ਰਸਿੱਧ ਕਿਤਾਬ “ਅੰਡਰਸਟੈਂਡਿੰਗ ਦਅ ਇੰਡੀਆ ਚਾਇਨਾ ਬਾਰਡਰ” ਦੇ ਲੇਖਕ ਮਨੋਜ ਜੋਸ਼ੀ ਨੇ ਅੱਜ ਦੈਨਿਕ ਭਾਸਕਰ ਵਿਚ ਪ੍ਰਕਾਸ਼ਿਤ ਕਰਵਾਏ ਆਪਣੇ ਇਕ ਲੇਖ ਅੰਦਰ ਇਹ ਸਪਸ਼ਟ ਕੀਤਾ ਹੈ ਕਿ ਭਾਰਤ ਹੁਣ ਇਕ ਅੱਤਵਾਦੀ ਮੁਲਕ ਬਣ ਚੁੱਕਾ ਹੈ
ਕਿਉਂਕਿ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਵਿਚ ਉਸ ਨੇ ਬਿਲਕੁਲ ਉਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਜਿਸ ਤਰ੍ਹਾਂ ਅੱਤਵਾਦੀ ਕਰਦੇ ਹਨ.

ਜੋਸ਼ੀ ਨੇ ਸਾਫ਼ ਲਿਖਿਆ ਹੈ ਕਿ ਬੇਸ਼ੱਕ ਪੰਨੂ ਮੁਆਮਲੇ ਕਾਰਨ ਭਾਰਤ-ਅਮਰੀਕੀ ਸੰਬੰਧਾਂ ਤੇ ਕੋਈ ਖ਼ਾਸ ਅਸਰ ਨਹੀਂ ਪੈਣਾ, ਪਰ ਜਿਸ ਤਰ੍ਹਾਂ ਪੰਨੂ ਦਾ ਕਤਲ ਕਰਵਾਉਣ ਹਿਤ ਅਤੇ ਨਿੱਝਰ ਮੁਆਮਲੇ ਵਿਚ ਭਾਰਤ ਦੀ ਭੂਮਿਕਾ ਸਾਹਮਣੇ ਆਈ ਹੈ, ਉਹ ਸਾਬਤ ਕਰਦੀ ਹੈ ਕਿ ਜਿਸ ਅੱਤਵਾਦ ਨਾਲ ਲੜਨ ਦਾ ਭਾਰਤ ਹੁਣ ਤਕ ਅੰਤਰਰਾਸਟਰੀ ਪੱਧਰ ਤੇ ਦਾਅਵਾ ਕਰਦਾ ਆ ਰਿਹਾ ਸੀ, ਉਹੀ ਭੂਮਿਕਾ ਹੁਣ ਉਹ ਸਿੱਖਾਂ ਦੇ ਮਸਲੇ ਵਿਚ ਨਿਭਾ ਰਿਹਾ ਹੈ.
ਖੁਫੀਆ ਏਜੰਸੀਆੰ ਦਾ ਜੋਨਾਥਨ ਫਾਈਨਰ ਨਾੰ ਦਾ ਅਫਸਰ 'ਰਾਅ' ਵਾਲਿਆੰ ਨਾਲ ਗਲ ਕਰ ਕੇ ਮੁਸ਼ਕਲ ਨਾਲ ਕਲ ਵਾਪਸ ਨਿਊਯਾਰਕ ਪਹੁੰਚਿਆ ਹੀ ਸੀ ਕਿ ਅਮਰੀਕੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੇ ਡਾਇਰੈਕਟਰ ਕਿ੍ਸਟੋਫਰ ਰੇ ਨੇ ਅਗਲੇ ਹਫਤੇ ਦਿਲੀ ਆਉਣ ਦਾ ਐਲਾਨ ਕਰ ਦਿਤਾ |
ਮਿਸ਼ਨ ਉਹੀ ਹੈ : "ਸਾਨੂੰ ਉਹ "ਸੀ.ਸੀ.-1" ਨਾੰ ਦਾ ਬੰਦਾ ਦਿਉ ਜੋ ਪੰਨੂੰ ਦੇ ਕਤਲ ਲਈ ਸੁਪਾਰੀ ਦੇਣ ਦੇ ਪਰਬੰਧਾੰ ਬਾਰੇ ਨਿਖਿਲ ਗੁਪਤਾ ਨੂੰ ਹਦਾਇਤਾੰ ਦੇ ਰਿਹਾ ਸੀ " !
ਅਮਰੀਕਾ ਦਾ ਜੋਨਾਥਨ ਫਾਈਨਰ ਨਾੰ ਦਾ ਪਰਿੰਸੀਪਲ ਡਿਪਟੀ ਨੈਸ਼ਨਲ ਸਕਿਉਰਟੀ ਸਲਾਹਕਾਰ ਹੈ ਜੋ ਭਾਰਤ ਦੇ ਸੁਰਖਿਆ ਸਲਾਹਕਾਰ ਅਜੀਤ ਡੋਵਲ ਸਮੇਤ ਕਲ ਕਈਆੰ ਨੂੰ ਮਿਲਿਆ ਹੈ | ਉਹ ਪੰਨੂੰ ਕਤਲ ਸਾਜ਼ਸ਼ ਦੇ ਦਿਲੀ ਵਾਲੇ ਮੁਲਜ਼ਮ ਮੰਗ ਰਿਹਾ ਹੈ |

Recommended