industrialist Sambhav case

  • 6 months ago
ਵਪਾਰੀ ਸੰਭਵ ਜੈਨ ਨੂੰ ਕਿਡਨੈਪ
ਕਰਨ ਵਾਲੇ ਗੈਂਗਸਟਰਾਂ ਦਾ ਇਨਕਾਊਂਟਰ !
ਦੋਰਾਹਾ ਚ ਹੋਏ ਇਨਕਾਊਂਟਰ ਚ
ਸੰਜੂ ਬਾਹਮਣ ਅਤੇ ਸਾਥੀ ਢੇਰ।

ਵਪਾਰੀ ਸੰਭਵ ਜੈਨ ਨੂੰ ਕਿਡਨੈਪ ਕਰਨ ਵਾਲੇ ਗੈਂਗਸਟਰਾਂ ਦਾ ਇਨਕਾਊਂਟਰ !
ਦੋਰਾਹਾ ਚ ਹੋਏ ਇਨਕਾਊਂਟਰ ਚ ਸੰਜੂ ਬਾਹਮਣ ਅਤੇ ਸਾਥੀ ਢੇਰ।
ਪੁਲਿਸ ਮੁਤਾਬਕ ਇਹ ਲੁਧਿਆਣਾ ਚ ਵਪਾਰੀ ਸੰਭਵ ਜੈਨ ਨੂੰ ਅਗਵਾਹ ਕਰਨ ਵਾਲੇ ਕੇਸ ਚ ਲੋੜੀਂਦੇ ਸੀ। ਪੰਜ ਪਹਿਲਾਂ ਹੀ ਗਿਰਫ਼ਤਾਰ ਕਰ ਚੁੱਕੇ ਹਨ।ਇਕ ਪੁਲਿਸ ਵਾਲਾ ਫੱਟੜ।
ਸਨਅਤੀ ਸ਼ਹਿਰ ਵਿੱਚ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਤੋਂ ਬਾਅਦ ਉਸ ਨੂੰ ਗੋਲੀ ਮਾਰਨ ਵਾਲੇ ਮੁਲਜ਼ਮਾਂ ਦਾ ਅੱਜ ਪੁਲੀਸ ਨਾਲ ਮੁਕਾਬਲਾ ਹੋ ਗਿਆ। ਇਸ ਦੌਰਾਨ ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 2 ਮੁਲਜ਼ਮ ਮੌਕੇ ’ਤੇ ਹੀ ਮਾਰੇ ਗਏ। ਇਸ ਗੋਲੀਬਾਰੀ ਵਿੱਚ ਪੁਲੀਸ ਮੁਲਾਜ਼ਮ ਸੁਖਜੀਤ ਸਿੰਘ ਵੀ ਫੱਟੜ ਹੋਇਆ ਹੈ, ਜਿਸ ਨੂੰ ਡੀਐੱਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋਵੇਂ ਮੁਲਜ਼ਮ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਪੁਲੀਸ ਦੀ ਸੀਆਈਏ ਸਟਾਫ਼ ਦੀ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਸਾਹਨੇਵਾਲ ਡੇਹਲੋਂ ਰੋਡ ’ਤੇ ਟਿੱਬਾ ਪੁਲ ’ਤੇ ਪੁਲੀਸ ਨੇ ਮੁਲਜ਼ਮਾਂ ਨੂੰ ਘੇਰ ਲਿਆ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ 15 ਤੋਂ 20 ਰਾਉੂਂਡ ਗੋਲੀਬਾਰੀ ਕਰਕੇ ਦੋਵੇਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਢੇਰ ਕਰ ਦਿੱਤਾ। ਮੌਕੇ ’ਤੇ ਪੁੱਜੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲੀਸ ਨੇ ਜਤਿਨ ਨੇਪਾਲੀ, ਪ੍ਰੇਮਜੀਤ, ਮਨਤੋਸ਼ ਕੁਮਾਰ, ਆਦਿਤਿਆ ਸ਼ਰਮਾ ਤੇ ਮਨਦੀਪ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਹੋਇਆ ਹੈ।

Breaking : Punjab Police did an encounter with two gangsters accused in the kidnapping case of industrialist Sambhav Jain. A crossfire occurred between Ludhiana Police and the two gangsters Sanjeev Kumar & Shubham resulting in their death. One police officer was also injured. The gangsters had kidnapped hosiery industrialist Sambhav Jain on November 17, shooting him in the leg and demanding ransom from his family. #Punjab

industrialist Sambhav Jain case #PunjabPolice #Encounter #Punjab
ਦੋਰਾਹਾ ਚ ਹੋਏ ਐਨਕਾਉਂਟਰ ਚ ਦੋ ਗੈਂਗਸਟਰ ਸੰਜੂ ਬਾਹਮਣ ਅਤੇ ਸਾਥੀ ਢੇਰ।

Recommended