• 7 years ago
ਸਾਬਕਾ ਅਕਾਲੀ ਆਗੂ ਮਨਦੀਪ ਸਿੰਘ ਮੰਨੇ ਨੇ ਮਜੀਠੀਆ ਦੀ ਤੁਲਨਾ ਕੋਲੰਬੀਆ ਦੇ ਬਦਨਾਮ ਡਰੱਗ ਤਸਕਰ 'ਪਾਬਲੋ ਐਸਕੋਬਾਰ' ਨਾਲ ਕੀਤੀ ਆ..........ਲਗਦਾ ਇਹ ਵੀ ਨੈਟਫਲੈਕਸ 'ਤੇ 'NARCOS' ਦੇਖਦਾ ਰਿਹਾ। ਸੱਤਪ੍ਰੀਤ ਸੱਤੇ ਵਾਲਾ ਮੁੱਦਾ ਵੀ ਚੁੱਕਿਆ ਤੇ ਕੁਝ ਹੋਰ ਗੰਭੀਰ ਸਵਾਲ ਵੀ।

ਉਧਰ ਚੰਡੀਗੜ੍ਹ ਅਾਧਾਰਿਤ ਵਕੀਲਾਂ ਦੀ ਇੱਕ ਸੰਸ਼ਥਾ ਨੇ ਵੀ ਹਾਈਕੋਰਟ 'ਚ ਪਟੀਸਨ ਪਾ ਕੇ ਮਜੀਠੀਆ ਦੀ ਜਾਂਚ ਮੰਗੀ ਹੈ।

ਇਸਦੇ ਨਾਲ ਹੀ ਅੱਜ ਟ੍ਰਿਬਿਉਨ ਟਰੱਸਟ ਨੇ ਮਜੀਠੀਆ ਕੋਲੋਂ ਮਾਫੀ ਲਈ ਦਬਾਅ ਬਣਾਉਣ ਵਾਲੇ ਟਰੱਸਟ ਦੇ ਚੇਅਰਮੈਨ ਜਸਟਿਸ ਸੋਢੀ ਨੂੰ ਹਟਾ ਕੇ ਐਨ. ਐਨ. ਵੋਹਰਾ ਨੂੰ ਚੇਅਰਮੈਨ ਬਣਾ ਦਿੱਤਾ ਹੈ ਕਿਉਂਕਿ ਮੁਲਾਜ਼ਮ ਯੂਨੀਅਨ ਮਾਫੀ ਮੰਗਣ ਦਾ ਵਿਰੋਧ ਕਰ ਰਹੀ ਸੀ।

ਦੇਖਦੇ ਹਾਂ ਕਿ ਕੀ ਹੁਣ ਟ੍ਰਿਬਿਉਨ ਵਾਲੇ ਮਜੀਠੀਆ ਤੋਂ ਮੰਗੀ ਮਾਫੀ ਵਾਪਸ ਲੈਣਗੇ?

- ਗੁਰਪ੍ਰੀਤ ਸਿੰਘ ਸਹੋਤਾ

Category

People

Recommended