Baghi Full HD Movie Song Sadda Haq Jazzi B by Duhra Live

  • 11 years ago
Baghi Full HD Movie Song Sadda Haq Jazzi B by Duhra Live, Desi Rang Punjab de www.duhralive.com ,Duhra Sarjinder Canada wala Duhre Jalandhar
ਦੂਹੜਾ ਸਰਜਿੰਦਰ ਕੈਨੇਡਾ ਵਾਲਾ ਦੂਹੜੇ ਜਲੰਧਰ
ਸਾਡਾ ਹੱਕ ਫਿਲਮ ਨੂੰ ਆਪ ਵੇਖਣਾ ਅਤੇ ਆਪਣੇ ਬੱਚਿਆਂ ਨੂੰ ਵਿਖਾਉਣਾ ਵੀ ਸਾਡਾ ਹੱਕ ਬਣਦਾ ਹੈ - ਸਰਜਿੰਦਰ ਸਿੰਘ ਦੂਹੜਾ
( ਦੂਹੜਾ ਲਾਇਵ ) ਸਰੀ ਕਨੇਡਾ - “ਬੀਤੇ ਸਮੇਂ 1982-92 ਤੱਕ ਦੇ ਦਹਾਕੇ ਦੌਰਾਨ ਜਦੋਂ ਪੰਜਾਬ ਸੂਬੇ ਅਤੇ ਸਿੱਖ ਕੌਮ ਉਤੇ ਹਕੂਮਤੀ ਤਸ਼ੱਦਦ ਦੇ ਜੁਲਮ ਦਾ ਦੌਰ ਜੋਰਾਂ ਤੇ ਸੀ ਅਤੇ ਸਿੱਖ ਨੌਜਵਾਨੀ ਉੱਤੇ ਗੈਰ ਕਾਨੂੰਨੀ, ਗੈਰ ਸਮਾਜਿਕ, ਅਣਮਨੁੱਖੀ ਅਤੇ ਵੈਹਿਸੀਆਣਾਂ ਤਰੀਕੇ ਜ਼ਬਰ-ਜੁਲਮ ਕਰਦੇ ਹੋਏ ਸਿੱਖ ਨੌਜਵਾਨੀ ਦਾ ਘਾਣ ਕਰਦੇ ਹੋਏ, ਬੀਬੀਆਂ ਨਾਲ ਜ਼ਬਰ-ਜ਼ਨਾਹ ਅਤੇ ਸਿੱਖਾਂ ਦੀਆਂ ਜ਼ਮੀਨਾਂ-ਜ਼ਾਇਦਾਦ ­ ਨੂੰ ਬੇਰਹਿੰਮੀ ਨਾਲ ਲੁੱਟਿਆ ਗਿਆ ਅਤੇ ਦੋਵੇ ਸਮੇਂ ਅਰਦਾਸ ਵਿਚ “ਸਰਬੱਤ ਦਾ ਭਲਾ” ਮੰਗਣ ਵਾਲੀ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕੀਤਾ ਗਿਆ ਅਤੇ ਸਿੱਖਾਂ ਦੇ ਸਭ ਵਿਧਾਨਿਕ, ਇਖ਼ਲਾਕੀ, ਧਾਰਮਿਕ ਅਤੇ ਸਮਾਜਿਕ ਹੱਕਾ ਨੂੰ ਕੁੱਚਲਿਆ ਗਿਆ । ਇਥੋ ਦੇ ਮੀਡੀਏ, ਅਖ਼ਬਾਰਾਂ, ਸੰਪਾਦਕਾਂ ਨੇ ਇਸ ਜ਼ਬਰ-ਜੁਲਮ ਵਿਰੁੱਧ ਅਵਾਜ਼ ਉਠਾਉਣ ਦੇ ਆਪਣੇ ਫਰਜ ਪੂਰੇ ਨਾ ਕੀਤੇ ਅਤੇ ਸਿੱਖਾਂ ਨੂੰ ਬਾਗੀ ਤੇ ਦੇਸ਼ਧ੍ਰੋਹੀ ਗਰਦਾਨਕੇ ਕਤਲੇਆਮ ਕਰਦੇ ਹੋਏ ਪੁਲਿਸ ਅਫ਼ਸਰਾਂ ਨੇ ਤਰੱਕੀਆਂ ਪ੍ਰਾਪਤ ਕੀਤੀਆਂ । ਉਸਦੀ ਸਹੀ ਤਸਵੀਰ ਪੇਸ਼ ਕਰਨ ਵਾਲੀ ਫਿਲਮ “ਸਾਡਾ ਹੱਕ” ਜੋ ਕਿ 5 ਅਪ੍ਰੈਲ 2013 ਨੂੰ ਪੰਜਾਬ, ਹਿੰਦ ਅਤੇ ਬਾਹਰਲੇ ਮੁਲਕਾਂ ਦੇ ਸਿਨਮੇਘਰਾਂ ਵਿਚ ਰਲੀਜ ਹੋਣ ਜਾ ਰਹੀ ਹੈ, ਉਸ ਨੂੰ ਹਰ ਸਿੱਖ ਅਤੇ ਪੰਜਾਬੀ ਜ਼ਰੂਰ ਵੇਖੇ ਤਾਂ ਕਿ ਬੀਤੇ ਸਮੇਂ ਦੇ ਦੁਖਾਂਤ ਤੋ ਸਮੁੱਚੇ ਪੰਜਾਬੀ,ਸਿੱਖ ਕੌਮ, ਹੁਕਮਰਾਨ ਅਤੇ ਸਿਆਸਤਦਾਨ ਕੋਈ ਮਨੁੱਖਤਾ ਪੱਖੀ ਅਮਨ-ਚੈਨ ਵਾਲੀ ਸੇਧ ਲੈ ਸਕਣ ।” ਤਾਂ ਕੇ ਕਦੇ ਦੁਬਾਰਾ ਇਹ ਕਾਲਾ ਦੌਰ ਵਾਪਸ ਨਾ ਆਵੇ, ਜਿਹੜੀ ਕੌਮ ਆਪਣੇ ਬੱਚਿਆਂ ਨੂੰ ਆਪਣੇ ਤੇ ਬੀਤੇ ਕਾਲੇ ਦੌਰ ਵਾਰੇ ਦੱਸਣ 'ਚ ਨਾਕਾਮ ਰਹਿੰਦੀ ਹੈ ਉਹ ਕਦੇ ਆਪਣੇ ਇਤਹਾਸ ਨਾਲ ਇਨਸਾਫ ਨਹੀਂ ਕਰਦੀ । ਬੇਸ਼ੱਕ ਉਹ ਨਾਸੂਰ ਬਣ ਚੁੱਕੇ ਜਖਮ ਭਰੇ ਤੇ ਨਹੀਂ ਜਾ ਸਕਦੇ ਪਰ ਕੁੱਝ ਸਿੱਖਿਆ ਜਰੂਰ ਜਾ ਸਕਦਾ ਹੈ ।

Recommended