ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿ. ਰਘਵੀਰ ਸਿੰਘ ਵੱਲੋਂ ਇੱਕ ਪੋਸਟ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਪਾਈ ਗਈ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣੇ ਪਦ ਤੋਂ ਅਸਤੀਫਾ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਬੀਤੇ ਦਿਨ ਅੰਤਰ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਉਹਨਾਂ ਦੇ ਪਦ ਤੋਂ ਵਾਂਝੇ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੰਤਰ ਕਮੇਟੀ ਵੱਲੋਂ ਕੁਲਬੀਰ ਸਿੰਘ ਗੜਗੱਜ ਨੂੰ ਨਵਾਂ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਲਗਾਇਆ ਗਿਆ ਸੀ ਅਤੇ ਕੱਲ ਉਹਨਾਂ ਨੂੰ ਰਸਮ ਪਗੜੀ ਕੀਤੀ ਗਈ ਸੀ ਲੇਕਿਨ ਇਸ ਰਸਮ ਤੋਂ ਬਾਅਦ ਹੁਣ ਜਿੱਥੇ ਇੱਕ ਪਾਸੇ ਸ਼੍ਰੋਮਣੀ ਕਮੇਟੀ ਉੱਪਰ ਲੋਕ ਸਵਾਲ ਖੜੇ ਕਰ ਰਹੇ ਹਨ ਉਥੇ ਹੀ ਕਾਰਜਕਾਰੀ ਜਥੇਦਾਰ ਕੁਲਬੀਰ ਸਿੰਘ ਗੜਗੱਜ ਤੇ ਵੀ ਤੰਜ ਕਸ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਮਰਿਆਦਾ ਦਾ ਘਾਣ ਸ਼੍ਰੋਮਣੀ ਕਮੇਟੀ ਅਤੇ ਕਾਰਜਕਾਰੀ ਜਥੇਦਾਰ ਕੁਲਬੀਰ ਸਿੰਘ ਗੜਗੱਜ ਵੱਲੋਂ ਕੀਤਾ ਗਿਆ ਹੈ।
~PR.182~
~PR.182~
Category
🗞
News