KBC 'ਚ ਪਹੁੰਚਿਆ ਲੁਧਿਆਣਾ ਦਾ ਹਲਵਾਈ, 23 ਸਾਲ ਦੀ ਮਿਹਨਤ ਲਿਆਈ ਰੰਗ |OneIndia Punjabi

  • last year
ਲੁਧਿਆਣਾ ’ਚ ਹਲਵਾਈ ਦਾ ਕੰਮ ਕਰਨ ਵਾਲਾ ਸਖ਼ਸ਼ ਕੌਣ ਬਣੇਗਾ ਕਰੋੜਪਤੀ ਦੀ ਹਾਟ ਸੀਟ ’ਤੇ ਪਹੁੰਚਿਆ। ਉਹ ਪਿਛਲੇ 23 ਸਾਲਾਂ ਤੋਂ ਕੌਣ ਬਣੇਗਾ ਕਰੋੜਪਤੀ ਲਈ ਮਿਹਨਤ ਕਰ ਰਿਹਾ ਸੀ, ਇਸ ਤੋਂ ਪਹਿਲਾਂ ‘ਫਾਸਟੇਸਟ ਫਿੰਗਰ ਫਸਟ’ ਤੱਕ ਪਹੁੰਚ ਕੇ ਵਾਪਸ ਆ ਗਿਆ ਸੀ। ਇਸ ਵਾਰ ਤਕਰੀਬਨ 23 ਸਾਲਾਂ ਬਾਅਦ ਉਸਦਾ ਸੁਪਨਾ ਸੱਚ ਹੋ ਗਿਆ। ਲੁਧਿਆਣੇ ਦਾ ਹਵਾਈ ਅਰਜੁਨ ਸਿੰਘ ਰਾਜ ਪੁਰੋਹਿਤ ਕੇ. ਬੀ. ਸੀ. ਦੀ ਹਾਟ ਸੀਟ ’ਤੇ ਪਹੁੰਚਿਆ। ਉਸਦਾ ਪ੍ਰੋਗਰਾਮ ਵੀਰਵਾਰ ਰਾਤ ਨੂੰ ਪ੍ਰਸਾਰਿਤ ਹੋਇਆ, ਹਾਲਾਂਕਿ ਅਰਜੁਨ ਸਿੰਘ ਇਸ ’ਚ ਸਾਢੇ 3 ਲੱਖ ਰੁਪਏ ਹੀ ਜਿੱਤ ਸਕਿਆ। ਇਸ ਮੌਕੇ ਉਸਦਾ ਕਹਿਣਾ ਸੀ ਕਿ ਉਸ ਲਈ ਇਨਾਮ ਰਾਸ਼ੀ ਅਹਿਮੀਅਤ ਨਹੀਂ ਰੱਖਦੀ ਬਲਕਿ ਸਦੀ ਦੇ ਮਹਾ-ਨਾਇਕ ਅਮਿਤਾਬ ਬੱਚਨ ਨਾਲ ਹਾਟ-ਸੀਟ ’ਤੇ ਬੈਠ ਉਨ੍ਹਾਂ ਦਾ ਸਵਾਲਾਂ ਦਾ ਜਵਾਬ ਦੇਣਾ ਜ਼ਿਆਦਾ ਅਹਿਮ ਸੀ।
.
Ludhiana's halwai reached KBC, 23 years of hard work brought color.
.
.
.
#KBC #ludhiananews #kaunbanegacrorepati
~PR.182~

Category

🗞
News

Recommended