ਚੰਡੀਗੜ੍ਹ 'ਚ ਰਾਤੋ-ਰਾਤ Hyundai Santro ਹੋ ਰਹੀਆਂ ਗਾਇਬ, ਕਿਵੇਂ ਸ਼ਾਤਿਰ ਚੋਰ ਦੇ ਰਹੇ ਵਾਰਦਾਤਾਂ ਨੂੰ ਅੰਜਾਮ |

  • last year
ਚੰਡੀਗੜ੍ਹ ਤੇ ਇਸਦੇ ਨੇੜਲੇ ਸ਼ਹਿਰਾਂ 'ਚ ਵਾਹਨ ਚੋਰਾਂ ਦਾ ਇੱਕ ਗਰੋਹ ਸਰਗਰਮ ਹੈ | ਜਿਨ੍ਹਾਂ ਵਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਖਾਸ ਤੌਰ 'ਤੇ ਚੋਰ hyundai ਸੈਂਟਰੋ ਨੂੰ ਨਿਸ਼ਾਨਾ ਬਣਾ ਰਹੇ ਹੈ । ਪਿਛਲੇ ਇੱਕ ਮਹੀਨੇ ਦੌਰਾਨ ਚੰਡੀਗੜ੍ਹ, ਪੰਚਕੂਲਾ, ਰਾਜਪੁਰਾ ਤੇ ਜ਼ੀਰਕਪੁਰ 'ਚ ਘੱਟੋ-ਘੱਟ ਪੰਜ ਹੁੰਡਈ ਸੰਤਰੋਜ਼ ਚੋਰੀ ਹੋਣ ਦੀ ਸੂਚਨਾ ਮਿਲੀ ਹੈ। law enforcment agencies, ਨੂੰ ਸ਼ੱਕ ਹੈ ਕਿ ਇਨ੍ਹਾਂ ਸਾਰੀਆਂ ਚੋਰੀਆਂ ਲਈ ਇੱਕ ਹੀ ਗਰੋਹ ਜ਼ਿੰਮੇਵਾਰ ਹੈ। ਪੰਚਕੂਲਾ ਦੇ ਸੈਕਟਰ 19 ਤੋਂ 13 ਸਤੰਬਰ ਨੂੰ ਚੋਰੀ ਕੀਤੇ ਸੰਤਰੋਜ਼ 'ਚੋਂ ਇੱਕ 23 ਸਤੰਬਰ ਨੂੰ ਸੈਕਟਰ 35 ਦੇ ਕਿਸਾਨ ਬਹਾਨ ਚੌਕ 'ਚ ਲਾਲ ਬੱਤੀ ਦੀ ਉਲੰਘਣਾ ਕਰਦੇ ਕੈਮਰੇ 'ਚ ਕੈਦ ਹੋਈ ਸੀ।
.
Hyundai Santro is disappearing overnight in Chandigarh, how are the thieves carrying out the incidents?
.
.
.
#chandigarhnews #thiefsinpunjab #punjabnews

Category

🗞
News

Recommended