ਨਸ਼ੇ ਦੀ ਹਾਲਤ 'ਚ ASI ਉਤਾਰ ਰਿਹਾ ਕਪੜੇ,ਨਸ਼ੇ ਦੀ ਹਾਲਤ 'ਚ ASI ਦੀਆਂ ਤਸਵੀਰਾਂ ਕੈਮਰੇ 'ਚ ਕੈਦ । OneIndia Punjabi

  • last year
ਇੱਕ ਪਾਸੇ ਤਾਂ ਪੰਜਾਬ ਪੁਲਿਸ ਨਸ਼ੇ ਨੂੰ ਖਤਮ ਕਰਨ ਦੇ ਲੱਖਾਂ ਦਾਅਵੇ ਕਰਦੇ ਹੋਏ ਨਸ਼ਾ ਕਰਨ ਵਾਲੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਲਾਕਿਆਂ 'ਚ ਸਰਚ ਅਪ੍ਰੇਸ਼ਨ ਪੁਲਸ ਵੱਲੋਂ ਕੀਤੇ ਜਾ ਰਹੇ ਹਨ। ਦੂਜੇ ਪਾਸੇ ਪੁਲਸ ਅਧਿਕਾਰੀ ਖੁਦ ਹੀ ਨਸ਼ੇ ਵਿਚ ਟੱਲੀ ਦਿਖਾਈ ਦੇ ਰਹੇ ਹਨ। ਤਸਵੀਰਾਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੇ ਬਾਹਰ ਦੀਆਂ ਹਨ। ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੇ ਬਾਹਰ ਮੇਨ ਗੇਟ ਤੇ ਤੈਨਾਤ ਪੁਲਿਸ ਦੇ ਏ ਐੱਸ ਆਈ ਨਸ਼ੇ ਚ ਟੱਲੀ ਦਿਖਾਈ ਦੇ ਰਹੇ ਹਨ। ਇਸ ਪੁਲਿਸ ਅਧਿਕਾਰੀ ਨਾਲ ਪੱਤਰਕਾਰਾਂ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਪੁਲਸ ਅਧਿਕਾਰੀ ਦਾ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ ਅਤੇ ਨਸ਼ੇ ਦੀ ਹਾਲਤ ਵਿਚ ਇਹ ਪੁਲਿਸ ਅਧਿਕਾਰੀ ASI ਮੀਡੀਆ ਦੇ ਕੈਮਰਿਆਂ ਸਾਹਮਣੇ ਆਪਣੇ ਕਪੜੇ ਉਤਾਰਨੇ ਸ਼ੁਰੂ ਕਰ ਦਿੱਤੇ।