ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦਾ ਜਨਮਦਿਨ ਬਣਿਆ ਆਖਰੀ ਦਿਨ |OneIndia Punjabi

  • 2 years ago
ਗੁਰਦਸਪੂਰ 'ਚ 21 ਸਾਲਾ ਨੌਜਵਾਨ ਹਰਸ਼ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ I ਮੌਤ ਵਾਲੇ ਦਿਨ ਹੀ ਹਰਸ਼ ਦਾ ਜਨਮਦਿਨ ਸੀ I ਅਸਲ ਵਿੱਚ, ਹਰਸ਼ ਆਪਣਾ ਜਨਮਦਿਨ ਮਨਾਉਣ ਲਈ ਆਪਣੇ ਦੋਸਤਾਂ ਨਾਲ ਘਰੋਂ ਬਾਹਰ ਗਿਆ ਸੀ I ਕਿਸੇ ਪ੍ਰਿਮਲਾ ਦੇਵੀ ਨਾਂ ਦੀ ਔਰਤ ਪਾਸੋਂ ਚਿੱਟੇ ਦਾ ਨਸ਼ਾ ਲੈਕੇ ਉਸਦੀ ਜਿਆਦਾ ਵਰਤੋਂ ਕਾਰਨ ਇਹ ਹਾਦਸਾ ਵਾਪਰ ਗਿਆ I ਮੌਤ ਤੋਂ ਬਾਅਦ ਉਸਦਾ ਦੋਸਤ ਈਸ਼ਰ ਉਸਦੀ ਲਾਸ਼ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪੁਲਿਸ ਦੇ ਅੜਿੱਕੇ ਆ ਗਿਆ I ਹਰਸ਼ ਦੇ ਪਿਤਾ ਦੇ ਬਿਆਨਾਂ 'ਤੇ ਈਸ਼ਰ ਅਤੇ ਪ੍ਰਿਮਲਾ ਦੇਵੀ ਨੂੰ ਪੁਲਿਸ ਨੇ ਹਿਰਾਸਤ 'ਚ ਲੈਕੇ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ I