• 2 years ago
ਸਿਹਤ ਮੰਤਰੀ ਚੇਤਨ ਸਿੰਘ ਜੌੜਾ-ਮਾਜਰਾ ਦਾ ਇਹਨੀ ਦਿੰਨੀ ਵੱਖ-ਵੱਖ ਸਿਹਤ ਨਾਲ ਸਬੰਧਤ ਸੰਸਥਾਵਾਂ 'ਤੇ ਛਾਪਾ ਮਾਰ ਕੇ ਸਾਫ ਸਫਾਈ ਦੇ ਪ੍ਰਬੰਧਾਂ ਦਾ ਲਗਾਤਾਰ ਜਾਇਜ਼ਾ ਲਿਆ ਜਾ ਹੈ I ਹਾਲ ਹੀ ਵਿੱਚ ਮੰਤਰੀ ਜੌੜਾ-ਮਾਜਰਾ ਚੈੱਕਿੰਗ ਲਈ ਬਾਬਾ ਫ਼ਰੀਦ ਯੂਨੀਵਰਸਿਟੀ 'ਚ ਪਹੁੰਚੇ I ਦੇਰ ਸ਼ਾਮ ਚੈਕਿੰਗ ਦੌਰਾਨ ਸਿਹਤ ਮੰਤਰੀ ਨੇ ਸਫਾਈ ਦੀ ਘਾਟ ਮਹਿਸੂਸ ਕਰਦਿਆਂ ਯੂਨੀਵਰਸਿਟੀ 'ਚ ਬੈਡ 'ਤੇ ਵਿਛੇ ਬਿੰਨਾ ਚਾਦਰ ਤੋਂ ਗੰਦੇ ਗੱਦੇ ਨੂੰ ਲੈ ਕੇ ਵਾਇਸ ਚਾਂਸਲਰ ਨੂੰ ਝਾੜ ਪਾਈ I ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਸੰਭਾਲ ਦਾ ਧਿਆਨ ਰੱਖਦੇ ਹੋਏ VC ਦਾ ਸਫਾਈ ਪ੍ਰਬੰਧਾਂ ਦਾ ਫਰਜ਼ ਬਣਦਾ ਹੈ I ਉਨ੍ਹਾਂ VC ਡਾ. ਰਾਜ ਬਹਾਦਰ ਨੂੰ ਉਸ ਗੰਦੇ ਗੱਦੇ 'ਤੇ ਲੇਟਣ ਲਈ ਕਿਹਾ I ਇਸ ਤੋਂ ਖ਼ਫ਼ਾ ਹੋਏ VC ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ I #OneIndiaPunjabi #VCRajBahadar #bhagwantmaan

Category

🗞
News

Recommended