• 7 years ago
ਬਠਿੰਡਾ ਪੁਲਿਸ ਪੁਲਿਸ ਤਸ਼ੱਦਦ ਦੇ ਸ਼ਿਕਾਰ ਲਖਵਿੰਦਰ ਦੀ ਮਾਂ ਅਮਨਦੀਪ ਰੋ ਰੋ ਕੇ ਪੁੱਤ ਦੀ ਦਰਦ ਭਰੀ ਦਾਸਤਾ ਬਿਅਾਨ ਕਰਦੀ ਹੋਈ
ਪੁਲਸ ਤੇ ਅੰਨਾ ਤਸ਼ਦੱਦ ਢਾਹੁਣ ਆਲੇ ਦੋ਼ਸ਼ ਲਗਣਾ ਕੋਈ ਨਵੀਂ ਗੱਲ ਨਹੀਂ ਹੈ ਦੋਸ਼ਾਂ ਆਲੇ ਜਿਅਦਾਤਰ ਮਾਮਲੇ ਸਹੀ ਹੀ ਨਿਕਲੇ ਹਨ ਤੇ ਇਸ ਤਰਾਂ ਬਠਿੰਡਾਂ ਪੁਲਸ ਤੇ ਇੱਕ ਬੀਬੀ ਨੇ ਆਪਣੇ 12-13 ਸਾਲ ਦੇ ਪੁੱਤ ਨੂੰ ਹਸਪਤਾਲ ਦਾਖ਼ਲ ਕਰਵਾਉਣ ਬਆਦ ਦੋਸ਼ ਲਾਇਆ ਕਿ ਉਸ ਦਾ ਮੁੰਡਾ ਪਤੰਗ ਲੁੱਟਣ ਕਿਸੇ ਦੇ ਕੋਠੇ ਚੜ੍ਹਿਆ ਤੇ ਉਹਨਾਂ ਨੇ ਚੋਰ ਦੱਸ ਪੁਲਸ ਨੂੰ ਫੜ੍ਹਾ ਦਿੱਤਾ ਤੇ ਪੁਲਸ ਨੇ ਮੁੰਡਾ ਛੱਡਣ ਦੇ 15 ਹਜ਼ਾਰ ਮੰਗੇ, ਗੱਲ 12 ਹਜ਼ਾਰ 'ਚ ਸਿਰੇ ਚੜ੍ਹੀ ਤੇ ਔਰਤ ਨੇ 5 ਹਜ਼ਾਰ ਦੇ ਮੁੰਡਾ ਛੁਡਵਾ ਲਿਆ ਤੇ ਪੁਲਸ ਨੇ 7 ਹਜ਼ਾਰ ਲੈਣ ਦਾ ਵੀ ਸਮਾ ਬੰਨ ਲਿਆ। ਜਦ ਬੱਚਾ ਮਾਂ ਦੇ ਹੱਥ ਆਇਆ ਤਾਂ ਮਾਂ ਮੁਤਾਬਕ ਬੱਚੇ ਨੂੰ ਚੋਰੀ ਦੇ ਕੇਸਾਂ ਵਿੱਚ ਮਨਾਉਣ ਲਈ ਪੁਲਸ ਨੇ ਬੱਚੇ ਦੇ ਗੁਪਤ ਅੰਗਾਂ 'ਚ ਪਟਰੋਲ ਪਾਇਆ ਤੇ ਹੋਰਨਾਂ ਤਰੀਕਿਆਂ ਨਾਲ ਤਸ਼ਦੱਦ ਕੀਤਾ। ਬੱਚਾ ਬਠਿੰਡਾਂ ਹਸਪਤਾਲ ਦਾਖ਼ਲ ਹੈ ਤੇ ਦੂਜੇ ਪਾਸੇ ਐਸਐਚਓ ਨੇ ਦੋਸ਼ਾਂ ਨੂੰ ਸਹੀ ਨਹੀਂ ਦੱਸਿਆ
✍️ਸਾਹਿਬ

Category

🗞
News

Recommended