ਕੀ ਤੁਸੀਂ ਇਕ ਕਨਾਲ ਚੋਂ 42 ਕਿੱਲਿਆਂ ਦੀ ਆਮਦਨ ਲੈਣ ਬਾਰੇ ਸੁਣਿਆ ਹੈ, ਸ਼ਇਦ ਨਹੀਂ ਸੁਣਿਆ ਹੋਵੇਗਾ..ਜੀਂ ਹਾਂ ਇਹ ਆਮਦਨ ਲੈ ਰਿਹਾ ਹੈ ਰੋਪੜ ਜਿਲ੍ਹੇ ਦੇ ਪਿੰਡ ਕਿਸ਼ਨਪੁਰਾ ਦਾ ਕਿਸਾਨ ਦਲਵਿੰਦਰ ਸਿੰਘ। ਤਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਦਲਵਿੰਦਰ ਸਿੰਘ ਇਹ ਆਮਦਨ ਖੇਤੀ ਤੋਂ ਨਹੀਂ ਬਲਕਿ ਸੂਰ ਪਾਲਣ ਦੇ ਕਿੱਤੇ ਤੋਂ ਪ੍ਰਾਪਤ ਕਰ ਰਿਹਾ ਹੈ। ਸੂਰ ਪਾਲਣ ਦੇ ਕਿੱਤੇ ਨੇ ਦਲਵਿੰਦਰ ਸਿੰਘ ਦੀ ਜਿੰਦਗੀ ਹੀ ਬਦਲ ਦਿੰਤੀ ਹੈ। ਉਸ ਕੋਲ ਜਿੰਦਗੀਆਂ ਦੀਆਂ ਸਾਰੀਆਂ ਸਹੂਲਤਾਂ ਨੇ। ਇੰਨ੍ਹਾਂ ਹੀ ਨਹੀਂ ਉਸ ਤੇ ਦੂਜੇ ਕਿਸਾਨਾਂ ਵਾਂਗ ਨਾ ਤਾਂ ਬੈਂਕ ਦਾ ਕੋਈ ਲੋਨ ਹੈ ਤੇ ਨਾ ਹੀ ਅੜ੍ਹਤੀਏ ਦਾ ਕਰਜ਼ਾ ਹੈ।,,,ਦਲਵਿੰਦਰ ਸਿੰਘ ਪੰਜਾਬ ਦੀ ਕਰਜ਼ਈ ਛੋਟੀ ਕਿਸਾਨੀ ਲਈ ਵੱਡੀ ਉਦਹਾਰਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਸਮਾਜ ਵਿਚ ਇਸ ਧੰਦੇ ਨੂੰ ਛੋਟੀਆਂ ਜਾਤਾਂ ਦਾ ਧੰਦਾ ਮੰਨਿਆ ਜਾਂਦਾ ਰਿਹਾ ਹੈ, ਪਰ ਸਾਡੇ ਹੀ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸੂਰ ਫਾਰਮਾਂ 'ਚ ਕੰਮ ਕਰਦੇ ਹਨ। ਸੂਰ ਪਾਲਣ ਦੇ ਕਿੱਤੇ ਵਿਚ ਮੱਲਾ ਮਾਰਨ ਵਾਲੇ ਕਿਸਾਨ ਦਲਵਿੰਦਰ ਸਿੰਘ ਪੰਜਾਬ ਸਰਕਾਰ ਨੇ ਕਈ ਸੂਬਾ ਪੱਧਰੀ ਸਨਮਾਨਾਂ ਨਾਲ ਸਨਮਾਨਤ ਕੀਤਾ ਹੈ ਸਰਕਾਰ ਨੇ ਉਸਨੂੰ ਪਿਗਰੀ ਬੋਰਡ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ ਹੈ | ਇਸ ਤੋਂ ਇਲਾਵਾ ਉਹ ਪੰਜਾਬ ਦੀ ਪ੍ਰੋਗਰੈਸਿਵ ਪਿਗਰੀ ਐਸੋਸੀਏਸ਼ਨ ਵਿੱਚ ਵੀ ਜਨਰਲ ਸਕੱਤਰ ਦੇ ਤੌਰ 'ਤੇ ਸੇਵਾਵਾਂ ਨਿਭਾਅ ਰਹੇ ਹਨ | ਪੰਜਾਬ ਸਰਕਾਰ ਵੱਲੋਂ ਸੂਰ ਪਾਲਣ ਦੇ ਕਿੱਤਾ ਸ਼ੁਰੂ ਕਰਨ ਲਈ 6 ਲੱਖ ਦੇ ਲੋਨ 'ਤੇ 25 ਫੀਸਦੀ ਸਬਸਿਡੀ ਦਿੰਦੀ ਹੈ।
Source : ABP Sanjha
Source : ABP Sanjha
Category
🐳
Animals