ਖਨੌਰੀ ਬਾਰਡਰ 'ਤੇ ਤਾਇਨਾਤ, ਪੰਜਾਬ ਪੁਲਿਸ ਦੇ DSP ਦੀ ਮੌ+ਤ |OneIndia Punjabi

  • 4 months ago
ਹਰਿਆਣਾ ਅਤੇ ਪੰਜਾਬ ਦੇ ਖਨੌਰੀ ਬਾਰਡਰ ‘ਤੇ ਤਾਇਨਾਤ ਡੀਐਸਪੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਡੀਐਸਪੀ ਦਿਲਪ੍ਰੀਤ ਸਿੰਘ ਜਿੰਮ ਵਿੱਚ ਕਸਰਤ ਕਰ ਰਹੇ ਸਨ। ਪੰਜਾਬ ਪੁਲਿਸ ਦੇ ਡੀਜੀਪੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।ਜਾਣਕਾਰੀ ਅਨੁਸਾਰ ਡੀਐਸਪੀ ਦਿਲਪ੍ਰੀਤ ਸਿੰਘ ਮਾਲੇਰਕੋਟਲਾ ਵਿੱਚ ਤਾਇਨਾਤ ਸੀ ਪਰ ਇਸ ਸਮੇਂ ਉਨ੍ਹਾਂ ਦੀ ਡਿਊਟੀ ਖਨੌਰੀ ਸਰਹੱਦ ’ਤੇ ਸੀ। ਉਹ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਨੇੜੇ ਇਕ ਹੋਟਲ ਦੇ ਜਿੰਮ ‘ਚ ਕਸਰਤ ਕਰ ਰਹੇ ਸੀ।ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।ਦਿਲਪ੍ਰੀਤ ਆਪਣੀ ਸਿਹਤ ਨੂੰ ਲੈ ਕੇ ਕਾਫੀ ਸੁਚੇਤ ਸੀ। ਉਹ ਜਿਮ ਜਾਣਾ ਕਦੇ ਨਹੀਂ ਭੁੱਲਦਾ ਸੀ। ਸ਼ਾਮ ਚਾਰ ਵਜੇ ਦੇ ਕਰੀਬ ਉਹ ਜਿਮ ਪਹੁੰਚਿਆ। ਕਸਰਤ ਕਰਦੇ ਸਮੇਂ ਉਸ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਅਚਾਨਕ ਡਿੱਗ ਪਿਆ।
.
Death of DSP of Punjab Police posted at Khanuri border.
.
.
.
#farmersprotest #kisanandolan #punjabnews
~PR.182~

Recommended