ਗੁਰਪਤਵੰਤ ਸਿੰਘ ਪੰਨੂ ਦੇ 3 ਗੁਰਗੇ ਗ੍ਰਿਫਤਾਰ! ਕੁਝ ਦਿਨ ਪਹਿਲਾਂ ਹੀ CM ਮਾਨ ਨੂੰ ਦਿੱਤੀ ਸੀ ਧਮਕੀ!|OneIndia Punjabi

  • 4 months ago
ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਦੇ ਮੋਹਾਲੀ ਤੋਂ ਫੜੇ ਗਏ ਤਿੰਨ ਸਾਥੀਆਂ ਦੀ ਰਿਹਾਈ ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੇ ਵਾਰਸ ਹਨ। ਜੇ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਿਆਸੀ ਮੌਤ ਲਈ ਤਿਆਰ ਰਹੋ।ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸੀਐਮ ਮਾਨ ਦੀ ਸਰਕਾਰ ਨੇ ਦਿਲਾਵਰ ਸਿੰਘ ਦੇ ਤਿੰਨ ਵਾਰਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਤਸ਼ੱਦਦ ਕਰਕੇ 'ਤੇ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕੋਲੋਂ ਖਾਲਿਸਤਾਨ ਅਤੇ ਰੈਫਰੈਂਡਮ ਦੇ ਝੰਡੇ ਮਿਲੇ ਹਨ। ਇਹ ਤਿੰਨੋਂ ਉਸ ਦੇ ਸਿੱਧੇ ਸੰਪਰਕ ਵਿੱਚ ਹਨ।
.
3 colleagues of Gurpatwant Singh Pannu arrested! A few days ago, he threatened CM Mann!
.
.
.
#gurpatwantpannu #bhagwantmann #arvindkejriwal

Recommended