ਨੁਸਰਤ ਭਰੂਚਾ ਨੇ ਦੇਖਿਆ ਨਜ਼ਦੀਕ ਤੋਂ ਡਰਾਵਣਾ ਮੰਜਰ, ਇਜ਼ਰਾਇਲ 'ਚ ਫੱਸ ਗਈ ਸੀ ਅਦਾਕਾਰਾ |OneIndia Punjabi

  • 9 months ago
‘ਡ੍ਰੀਮ ਗਰਲ’ ਫੇਮ ਨੁਸਰਤ ਭਰੂਚਾ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਦੇ ਵਿਚਕਾਰ ਇਜ਼ਰਾਈਲ ’ਚ ਫਸ ਗਈ ਸੀ। ਅਦਾਕਾਰਾ ਨਾਲ ਉਸ ਦੀ ਟੀਮ ਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਹੁਣ ਨੁਸਰਤ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਲਈ ਖ਼ੁਸ਼ਖ਼ਬਰੀ ਹੈ ਕਿ ਉਹ ਸੁਰੱਖਿਅਤ ਭਾਰਤ ਪਰਤ ਆਈ ਹੈ। ਉਹ ਹੁਣ ਆਪਣੀ ਟੀਮ ਤੇ ਪਰਿਵਾਰ ਦੇ ਸੰਪਰਕ ’ਚ ਹੈ ਤੇ ਫਲਾਈਟ ਰਾਹੀਂ ਸੁਰੱਖਿਅਤ ਭਾਰਤ ਪਰਤ ਆਈ ਹੈ। ਉਸ ਦੀ ਪਹਿਲੀ ਝਲਕ ਵੀ ਏਅਰਪੋਰਟ ’ਤੇ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਨੁਸਰਤ ਭਰੂਚਾ ਹੈਫਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਸ਼ਾਮਲ ਹੋਣ ਲਈ ਇਜ਼ਰਾਈਲ ਗਈ ਸੀ। ਅਦਾਕਾਰਾ ਇਜ਼ਰਾਈਲ ’ਚ ਜੰਗ ਦੇ ਹਾਲਾਤ ’ਚ ਫਸ ਗਈ ਸੀ ਤੇ ਆਪਣੀ ਟੀਮ ਨਾਲ ਸੰਪਰਕ ਕਰਨ ’ਚ ਅਸਮਰੱਥ ਸੀ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਵੀ ਡਰੇ ਹੋਏ ਸਨ। ਹੁਣ ਨੁਸਰਤ ਬਾਰੇ ਰਾਹਤ ਦੀ ਖ਼ਬਰ ਹੈ ਕਿ ਉਹ ਭਾਰਤ ਆ ਗਈ ਹੈ।
.
Nusrat Bharucha saw the scary scene up close, the actress was trapped in Israel.
.
.
.
#NusratBharucha #israel #bollywoodnews
~PR.182~