ਟਰਾਂਸਪੋਰਟ ਟੈਂਡਰ ਘਪਲੇ ਮਾਮਲੇ 'ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ 2 ਸਾਥੀਆਂ ਨੇ ਕੀਤਾ ਸਰੰਡਰ |OneIndia Punjabi

  • 9 months ago
ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਬਹੁ-ਚਰਚਿਤ ਮਾਮਲੇ ਫੂਡ ਐਂਡ ਸਪਲਾਈ ਵਿਭਾਗ 'ਚ ਕਥਿਤ ਟਰਾਂਸਪੋਰਟ ਟੈਂਡਰ ਘਪਲੇ ਵਿੱਚ ਮੁਲਜ਼ਮ ਮੁੱਲਾਂਪੁਰ ਦਾਖਾ ਦੇ ਰਹਿਣ ਵਾਲੇ ਕਮਿਸ਼ਨ ਏਜੰਟ ਅਤੇ ਰਾਇਸ ਮਿੱਲ ਦੇ ਮਾਲਕ ਸੁਰਿੰਦਰ ਕੁਮਾਰ ਧੋਤੀਵਾਲਾ ਦੀ ਮਾਣਯੋਗ ਸੁਪਰੀਮ ਕੋਰਟ 'ਚ ਅਗਲੀ ਜ਼ਮਾਨਤ ਯਾਚਿਕਾ ਸੋਮਵਾਰ ਨੂੰ ਰੱਦ ਕਰ ਦਿੱਤੀ ਗਈ ਸੀ। ਮਾਣਯੋਗ ਸੁਪਰੀਮ ਕੋਰਟ ਦੇ ਜਸਟਿਸ ਅਤੇ ਏ.ਐੱਸ. ਬੋਪਾਨਾ ਤੇ ਜਸਟਿਸ ਐੱਮ.ਐੱਮ. ਸਨਦਰੇਸ਼ ਦੀ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਸੀ। ਕੋਰਟ ਨੇ ਦੋਵਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਅਗਲੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ 2 ਹਫ਼ਤਿਆਂ 'ਚ ਵਿਭਾਗ ਕੋਲ ਸਰੰਡਰ ਕਰਨ ਲਈ ਨਿਰਦੇਸ਼ ਦਿੱਤੇ ਸਨ, ਜਿਸ ਕਾਰਨ ਮੁਲਜ਼ਮ ਸੁਰਿੰਦਰ ਕੁਮਾਰ ਧੋਤੀਵਾਲ ਨੇ ਮੰਗਲਵਾਰ ਨੂੰ ਮਾਣਯੋਗ ਸੀ.ਜੇ.ਐੱਮ. ਅਨੁਰਾਧਿਕਾ ਪੁਰੀ ਦੀ ਕੋਰਟ 'ਚ ਸਰੰਡਰ ਕਰ ਦਿੱਤਾ, ਜਦਕਿ ਇਕ ਹੋਰ ਮੁਲਜ਼ਮ ਸੰਦੀਪ ਭਾਟੀਆ ਨੇ ਅਗਲੀ ਜ਼ਮਾਨਤ ਨਾ ਮਿਲਣ ’ਤੇ ਉਪਰੋਕਤ ਕੋਰਟ ਵਿੱਚ ਸਰੰਡਰ ਕਰ ਦਿੱਤਾ।
.
2 associates of former minister Bharat Bhushan Ashu surrendered in the transport tender scam case.
.
.
.
#bharatbhushanashu #punjabnews #ashu
~PR.182~