ਪਾਕਿਸਤਾਨ ਨਹੀਂ ਕਰੇਗਾ ਗੁਰਦਾਸ ਮਾਨ ਨੂੰ ਸਨਮਾਨਿਤ, "ਭਾਸ਼ਾ ਵਾਲੇ" ਵਿਵਾਦ ਕਾਰਨ ਫੈਸਲਾ ਕੀਤਾ ਰੱਦ |OneIndia Punjabi

  • 10 months ago
ਲਹਿੰਦੇ ਪੰਜਾਬ ਦੀ ਸੰਸਥਾ ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਨੇ ਸੰਗੀਤ ਪੁਰਸਕਾਰ ਗੁਰਦਾਸ ਮਾਨ ਨੂੰ ਦੇਣ ਦਾ ਫ਼ੈਸਲਾ ਰੱਦ ਕਰਦੇ ਹੋਏ ਹੁਣ ਇਹ ਪੁਰਸਕਾਰ 'ਬਾਬਾ ਗਰੁੱਪ' ਦੇ ਸੂਫੀ ਗਾਇਕਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਦਰਅਸਲ ਗੁਰਦਾਸ ਮਾਨ ਵਲੋਂ ਪੰਜਾਬੀ ਬੋਲੀ ਦੇ ਨਿਰਾਦਰ ਕਾਰਨ ਇਹ ਪੁਰਸਕਾਰ ਉਸ ਨੂੰ ਨਾ ਦੇਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਅਤੇ ਹੁਣ ਇਹ ਫ਼ੈਸਲਾ ਪੰਜਾਬੀ ਅਵਾਮ ਦੀ ਜਿੱਤ ਕਿਹਾ ਜਾ ਸਕਦਾ ਹੈ। ਪਾਕਿਸਤਾਨੀ ਪੰਜਾਬ ਨਾਲ ਸਬੰਧਤ ਨਾਮਵਰ ਸਾਹਿਤਕਾਰ ਨਜ਼ੀਰ ਕਹੂਟ 'ਸਾਂਝ ਲੋਕ ਰਾਜ ਪਾਕ ਪਟਨ', ਸ਼ਬੀਰ ਜੀ 'ਵਾਰਿਸ ਸ਼ਾਹ ਪ੍ਰਚਾਰ ਤੇ ਪ੍ਰਸਾਰ ਪਰਿਆ', ਆਸਿਫ਼ ਰਜ਼ਾ 'ਮਾਂ ਬੋਲੀ ਰਿਸਰਚ ਸੈਂਟਰ', ਸੁਫ਼ੀਕ ਬੱਟ ਲੋਕ ਸੁਜੱਗ' ਸੰਸਥਾ, ਕੈਨੇਡਾ ਤੋਂ ਸਾਊਥ ਏਸ਼ੀਅਨ ਰਿਵਿਊ ਅਤੇ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ, 'ਮਾਂ ਬੋਲੀ ਪੰਜਾਬੀ ਦੇ ਵਾਰਿਸ' ਸੰਸਥਾ, 'ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ' ਐਬਟਸਫੋਰਡ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਮਿਸ਼ਨ ਪੰਜ ਆਬ ਕਲਚਰਲ ਕਲੱਬ, ਵਣਜਾਰਾ ਨੋਮੈਡ ਸੰਸਥਾ ਕੈਨੇਡਾ, ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੋਸਾਇਟੀ ਅਤੇ ਨੌਰਥ ਅਮਰੀਕਾ ਸਿੱਖ ਅਲਾਇੰਸ ਨੇ ਸਾਂਝੇ ਰੂਪ ਵਿਚ ਇਸ ਫ਼ੈਸਲੇ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।
.
Pakistan will not honor Gurdas Maan, decision canceled due to "language" dispute.
.
.
.
#gurdasmaan #punjabnews #pakistan

Recommended