ਆਖਿਰ ਕਿਹੜੇ ਦਬਾਅ ਕਰਕੇ ਅਸਤੀਫ਼ਾ ਦੇਣਾ ਪਿਆ Jathedar Giani Harpreet Singh ਨੂੰ? |OneIndia Punjabi

  • last year
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਦਬਾਅ ਹੇਠ ਕੰਮ ਨਹੀਂ ਕਰ ਸਕਦੇ ਅਤੇ ਜਿਵੇਂ ਹੀ ਦਬਾਅ ਆਇਆ ਤਾਂ ਨਾਲ ਦੀ ਨਾਲ ਅਹੁਦਾ ਛੱਡ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਦਬਾਅ ਤਾਂ ਹਰ ਕਿਸੇ 'ਤੇ ਹੂੰਦਾ ਹੀ ਹੈ ਪਰ ਉਹ ਕਿਸੇ ਦਬਾਅ ਹੇਠ ਕੰਮ ਨਹੀਂ ਕਰ ਸਕਦੇ ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਛੱਡਣਾ ਮੁਨਾਸਿਬ ਸਮਝਿਆ। ਹਾਲਾਂਕਿ ਜਾਣਕਾਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ 'ਤੇ ਲਗਾਤਾਰ ਸ਼ਬਦੀ ਹਮਲੇ ਕਰਨਾ, ਰਾਘਵ ਚੱਢਾ ਦੀ ਮੰਗਨੀ 'ਤੇ ਜਾਣਾ ਅਤੇ ਬੀਜੇਪੀ ਨਾਲ ਨਜ਼ਦੀਕੀਆਂ ਦੇ ਇਲਜਾਮਾਂ ਕਰਕੇ ਹੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਨੂੰ ਛੱਡਣਾ ਪਿਆ।
.
Jathedar Giani Harpreet Singh had to resign because of what pressure?
.
.
.
#punjabnews #gianiharpreetsingh #SGPC

Recommended