ਸਿਕਲੀਗਰ ਸਿੱਖ ਬੱਚਿਆਂ ‘ਤੇ ਮੁਸਲਿਮ ਭੀੜ ਵਲੋਂ ਤਸ਼ੱਦਦ

  • last year
ਸਿਕਲੀਗਰ ਸਿੱਖ ਬੱਚਿਆਂ ‘ਤੇ ਮੁਸਲਿਮ ਭੀੜ ਵਲੋਂ ਤਸ਼ੱਦਦ, ਇਕ ਮੌਤ

ਮਹਾਰਾਸ਼ਟਰ ਦੇ ਪਰਭਨੀ ਵਿੱਚ ਦਰਦਨਾਕ ਘਟਨਾ ਭੀੜ ਨੇ 4 ਸਿੱਖ ਨੌਜਵਾਨਾਂ ਨੂੰ Mob Lynching ਕਰ ਮਾਰ ਦਿੱਤਾ। ਕਿਰਪਾਲ ਸਿੰਘ (14) ਅਕਾਲ ਚਲਾਣਾ ਕਰ ਗਏ ਜਦਕਿ ਅਵਤਾਰ ਸਿੰਘ (16) ਅਤੇ ਅਰੁਣ ਸਿੰਘ (15) ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਪਟੇਲ ਦੀ ਅਗਵਾਈ ਵਾਲੀ ਭੀੜ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਗੁੰਮ ਹੋਏ ਸੂਰਾਂ ਦੀ ਭਾਲ ਕਰ ਰਹੇ ਸਨ।

ਸ਼ੋਸ਼ਲ ਮੀਡੀਆ ‘ਤੇ ਘੁੰਮ ਰਹੀ ਵੀਡੀਓ ਚ ਦਾਵਾ ਕੀਤਾ ਜਾ ਰਿਹਾ ਹੈ ਕਿ ਮਹਾਂਰਾਸ਼ਟਰ ਦੇ ਪ੍ਰਭਾਨੀ ਜਿਲ੍ਹੇ ਚ ਸਿਕਲੀਗਰ ਸਿੱਖ ਬੱਚਿਆਂ ਦੀ ਮੁਸਲਮਾਨਾਂ ਵਲੋਂ ਉਸ ਵੇਲੇ ਕੁੱਟਮਾਰ ਕੀਤੀ ਗਈ ਜਦੋਂ ਉਹ ਆਪਣਾ ਗੁੰਮ ਹੋਇਆ ਪਾਲਤੂ ਸੂਰ ਲੱਭ ਰਹੇ ਸਨ। ਇਹ ਵੀ ਦਾਵਾ ਕੀਤਾ ਗਿਆ ਹੈ ਕਿ ਇਸ ਬੇਰਹਿਮ ਕਾਰੇ ਚ ਇਕ ਬੱਚੇ ਦੀ ਮੌਤ ਵੀ ਹੋ ਗਈ ਜੋ ਵੀਡੀਓ ਦੀ ਸ਼ੁਰੂਆਤ ਚ ਹੇਠਾਂ ਡਿਗਾ ਨਜ਼ਰ ਆ ਰਿਹਾ ਹੈ।
ਮਹਾਰਾਸ਼ਟਰਃ ਤਡਕਾਲਾਸ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਰਭਾਨੀ ਜ਼ਿਲ੍ਹੇ ਦੇ ਪੁਰਨਾ ਤਾਲੂਕਾ ਨਗਰ ਦੇ ਈਦਗਾਹ ਜੰਕਸ਼ਨ ਕੋਲ ਆਪਣਾ ਸੂਰ ਫੜ ਰਹੇ ਸਿਕਲੀਗਰ ਸਿੱਖ ਬੱਚਿਆਂ ਉਪਰ ਮੁਸਲਮਾਨਾਂ ਵਲੋਂ ਲੋਹੇ ਦੇ ਰਾਡਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਚ ਇਕ ਬੱਚੇ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹਨ। ਪੁਲਿਸ ਨੇ ਧਾਰ 302 ਤੇ 307 ਅਧੀਨ ਮਾਮਲਾ ਦਰਜ ਕੀਤਾ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪੀੜਤ ਨੌਜਵਾਨ ਸਖਲਾ ਪਲਾਟ ਪਿੰਡ ਦੇ ਵਸਨੀਕ ਹਨ। ਇਸ ਘਟਨਾ ਚ ਕਿਰਪਾਨ ਸਿੰਘ (14)ਪੁੱਤਰ ਸੁਜੀਤ ਸਿੰਘ ਦੀ ਮੌਤ ਹੋ ਗਈ। ਅਰੁਨ ਸਿੰਘ (15) ਸਪੁੱਤਰ ਜੋਗਿੰਦਰ ਸਿੰਘ ਤੇ ਸਚਿਨ ਸਿੰਘ (16) ਸਪੁੱਤਰ ਗੁਰਬਚਨ ਸਿੰਘ ਗੰਭੀਰ ਜ਼ਖਮੀ ਹਨ।

Recommended