ਭਾਰਤ ਵਿੱਚ ਹਰ ਕੋਈ ਹਿੰਦੂ ਹੈ, RSS ਮੁਖੀ Mohan Bhagwat ਦਾ ਵਿਵਾਦਿਤ ਬਿਆਨ | OneIndia Punjabi

  • 2 years ago
ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ RSS ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਮੇਘਾਲਿਆ ਦੇ ਸ਼ਿਲਾਂਗ 'ਚ ਵਿਸ਼ਿਸ਼ਟ ਨਾਗਰਿਕ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਹਿਮਾਲਿਆ ਦੇ ਦੱਖਣ, ਹਿੰਦ ਮਹਾਸਾਗਰ ਦੇ ਉੱਤਰ ਅਤੇ ਸਿੰਧੂ ਨਦੀ ਦੇ ਤੱਟ ਦੇ ਵਸਨੀਕਾਂ ਨੂੰ ਰਵਾਇਤੀ ਤੌਰ 'ਤੇ ਹਿੰਦੂ ਕਿਹਾ ਜਾਂਦਾ ਹੈ। ਇਸਲਾਮ ਦਾ ਪ੍ਰਚਾਰ ਕਰਨ ਵਾਲੇ ਮੁਗਲਾਂ ਅਤੇ ਈਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਬ੍ਰਿਟਿਸ਼ ਸ਼ਾਸਕਾਂ ਤੋਂ ਵੀ ਪਹਿਲਾਂ ਹਿੰਦੂ ਮੌਜੂਦ ਸਨ। ਹਿੰਦੂ ਧਰਮ ਧਰਮ ਨਹੀਂ, ਸਗੋਂ ਜੀਵਨ ਜਿਉਣਾ ਦਾ ਇਕ ਤਰੀਕਾ ਹੈ।ਆਰਐਸਐਸ ਮੁਖੀ ਨੇ ਕਿਹਾ, ਹਿੰਦੂ ਸ਼ਬਦ ਉਨ੍ਹਾਂ ਸਾਰਿਆਂ ਨੂੰ ਸ਼ਾਮਲ ਕਰਦਾ ਹੈ ਜੋ ਭਾਰਤ ਮਾਤਾ ਦੇ ਪੁੱਤਰ ਹਨ, ਭਾਰਤੀ ਪੂਰਵਜਾਂ ਦੇ ਵੰਸ਼ਜ ਹਨ ਅਤੇ ਜੋ ਭਾਰਤੀ ਸੰਸਕ੍ਰਿਤੀ ਅਨੁਸਾਰ ਰਹਿੰਦੇ ਹਨ।ਹਿੰਦੂ ਬਣਨ ਲਈ ਕਿਸੇ ਨੂੰ ਧਰਮ ਬਦਲਣ ਦੀ ਲੋੜ ਨਹੀਂ ਕਿਉਂਕਿ ਭਾਰਤ ਵਿੱਚ ਹਰ ਕੋਈ ਹਿੰਦੂ ਹੈ। ਅਸੀਂ ਹਿੰਦੂ ਹਾਂ, ਪਰ ਹਿੰਦੂ ਦੀ ਕੋਈ ਖਾਸ ਪਰਿਭਾਸ਼ਾ ਨਹੀਂ, ਇਹ ਸਾਡੀ ਪਛਾਣ ਹੈ। ਭਾਰਤੀ ਅਤੇ ਹਿੰਦੂ ਸ਼ਬਦ ਦੋਵੇਂ ਸਮਾਨਾਰਥੀ ਸ਼ਬਦ ਹਨ।ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਪਛਾਣ ਦੇ ਲਿਹਾਜ਼ ਨਾਲ ਹਿੰਦੂ ਹਨ। #RSS #MohanBhagwat #SikhIssue