“ਨਾਜਾਇਜ਼ ਮਾਈਨਿੰਗ 'ਤੇ ਰੇਡ ਕਰਨ ਪੁੱਜੇ AAP MLA ਸੁਖਵੀਰ ਮਾਈਸਰਖਾਨਾ 'ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼,ਮਾਮਲਾ ਉਲਝਿਆ

  • 2 years ago
ਜ਼ਿਲਾ ਬਠਿੰਡਾ 'ਚ ਮੌੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖ਼ਾਨਾ ਵੱਲੋਂ ਆਪਣੇ ਹੀ ਹਲਕੇ ਦੇ ਪਿੰਡ ਮੌੜ ਚੜ੍ਹਤ ਸਿੰਘ ਵਿੱਚ ਕਥਿਤ ਨਾਜਾਇਜ਼ ਮਾਈਨਿੰਗ' ਦੇ ਚੱਲਦਿਆਂ ਮਾਰੇ ਗਏ ਇਕ ਛਾਪੇ ਦੌਰਾਨ ਮਾਮਲਾ ਉਲਝ ਗਿਆ।ਵਿਧਾਇਕ ਮਾਈਸਰਖ਼ਾਨਾ ਦਾ ਦੋਸ਼ ਏ ਕਿ ਉਨ੍ਹਾਂ ਉੱਤੇ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕਾਂ ਵੱਲੋਂ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਲੋਕਾਂ ਦਾ ਕਹਿਣਾ ਹੈ ਕੋਈ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਸਗੋਂ ਪਿੰਡ ਵਾਸੀ ਆਪਣੇ ਹੀ ਖੇਤ ਪੱਧਰੇ ਕਰ ਰਹੇ ਸਨ, ਕਿ ਅਚਾਨਕ ਵਿਧਾਇਕ ਨੇ ਛਾਪੇਮਾਰੀ ਕਰ ਦਿੱਤੀ। ਵਿਧਾਇਕ ਨੇ ਇਸ ਮਾਮਲੇ ਦੀ ਪੁਲਿਸ ਰਿਪੋਰਟ ਕਰ ਦਿੱਤੀ ਹੈ।ਉੱਧਰ ਦੂਜੇ ਪਾਸੇ ਵਿਧਾਇਕ ਦੀ 'ਕਾਰਵਾਈ' ਤੋਂ ਨਾਰਾਜ਼ ਪਿੰਡ ਦੇ ਲੋਕ ਭੜਕ ਗਏ ਤੇ ਉਨ੍ਹਾਂ ਨੇ ਵਿਧਾਇਕ ਦੇ ਖਿਲਾਫ਼ ਨਾਰੇਬਾਜ਼ੀ ਕੀਤੀ। ਪਿੰਡ ਵਾਸੀਆਂ ਮੁਤਾਬਕ, ਕੋਈ ਨਾਜਾਇਜ਼ ਮਾਈਨਿੰਗ ਨਹੀਂ ਹੋਈ ਅਤੇ ਵਿਧਾਇਕ ਧੱਕਾ ਕਰ ਰਹੇ ਨੇ ।