AAP MP ਰਾਘਵ ਚੱਢਾ ਮਿਲੇ ਕੇਂਦਰੀ ਮੰਤਰੀ Nirmala Sitaraman ਨੂੰ, ਪੰਜਾਬ ਲਈ ਮੰਗਿਆ ਪੈਕੇਜ | OneIndia Punjabi

  • 2 years ago
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ I ਮੁਲਾਕਾਤ ਦੌਰਾਨ ਉਹਨਾਂ ਨੇ ਦੋ ਮੁੱਦਿਆਂ 'ਤੇ ਵਿਚਾਰ ਕੀਤਾ I ਇੱਕ ਤਾਂ ਸਰਾਵਾਂ 'ਤੇ ਕੇਂਦਰ ਵੱਲੋਂ ਲਗਾਏ ਗਏ 12 % GST ਦੇ ਮੁੱਦੇ 'ਤੇ ਉਹਨਾਂ ਨੇ ਕਿਹਾ ਕਿ ਸੰਸਥਾਵਾਂ ਜੋ ਸੰਗਤਾਂ ਦੀ ਨਿਰਸੁਆਰਥ ਸੇਵਾ ਲਈ ਹਨ, ਉਹਨਾਂ 'ਤੇ ਕਿਸੇ ਪ੍ਰਕਾਰ ਦਾ ਟੈਕਸ ਨਹੀਂ ਹੋਣਾ ਚਾਹੀਦਾ ਹੈ I ਦੂਜਾ, ਉਹਨਾਂ ਪੰਜਾਬ ਲਈ ਵੱਡੇ ਪੈਕਜ ਦੀ ਮੰਗ ਕੀਤੀ I ਉਹਨਾਂ ਨੇ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਦੱਸਦਿਆਂ ਵਿਤ ਮੰਤਰੀ ਨੂੰ ਪੰਜਾਬ ਦੇ ਵਿਕਾਸ ਕਾਰਜਾਂ ਲਈ ਵੱਡਾ ਪੈਕਜ ਦੇਣ ਦੀ ਅਪੀਲ ਕੀਤੀ ਹੈ I