ਹਸਪਤਾਲ 'ਚ ਮਹਿਲਾ ਅਧਿਆਪਕ ਦੀ ਮੌਤ, 3 ਡਾਕਟਰ ਗ੍ਰਿਫ਼ਤਾਰ - ਮਾਮਲਾ ਗਰਮਾਇਆ

  • 2 years ago
ਬੀਤੇ ਦਿਨੀਂ ਗੁਰਦਾਸਪੁਰ ਦੇ ਇਕ ਨਿਜੀ ਹਸਪਤਾਲ ਵਿਚ ਸਰਕਾਰੀ ਅਧਿਆਪਕਾ ਦੀ ਹੋਈ ਮੌਤ ਤੋਂ ਬਅਦ ਪੁਲਿਸ ਪ੍ਰਸਾਸ਼ਨ ਵਲੋਂ ਗਿਰਫ਼ਤਾਰ ਕੀਤੇ 3 ਡਾਕਟਰਾਂ ਦਾ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ | ਇਸ ਮਾਮਲੇ 'ਚ ਹੋ ਰਹੀ ਕਾਰਵਾਈ ਦੇ ਰੋਸ਼ ਵਜੋਂ ਗੁਰਦਸਪੂਰ ਦੇ ਨਿੱਜੀ ਅਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕੰਮ ਠੱਪ ਕਰਕੇ ਐੱਸਐਸਪੀ ਅਤੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਾਈਵੇਟ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾ.ਬਲਵਿੰਦਰ ਸਿੰਘ ਬਾਜਵਾ ਅਤੇ ਡਾ.ਹਰਜਿੰਦਰਪਾਲ ਸਿੰਘ ਕਲੇਰ ਨੇ ਕਿਹਾ ਕਿ ਡਾ ਭਾਟੀਆ ਦੇ ਹਸਪਤਾਲ ਵਿੱਚ ਮਹਿਲਾ ਦੀ ਹੋਈ ਮੌਤ ਦੇ ਮਾਮਲੇ ਵਿੱਚ ਤਿੰਨ ਡਾਕਟਰਾਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਗ੍ਰਿਫਤਾਰੀ ਦੌਰਾਨ ਡਾਕਟਰਾਂ ਦੇ ਨਾਲ ਖਿੱਚ ਧੂਹ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਉੱਪਰ ਗ਼ਲਤ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੋਸ਼ ਲਗਾਏ ਕਿ ਪੁਲੀਸ ਕਾਨੂੰਨ ਮੁਤਾਬਕ ਆਪਣਾ ਕੰਮ ਨਹੀਂ ਕਰ ਰਹੀ ਇਸਦੇ ਰੋਸ਼ ਵਜੋਂ ਅੱਜ ਉਹਣਾ ਵਲੋ ਮੁਕੰਮਲ ਤੌਰ ਤੇ ਗੁਰਦਾਸਪੁਰ ਦੇ ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲ ਬੰਦ ਕਰ ਦਿੱਤੇ ਗਏ ਹਨ ਅਤੇ ਕਿਹਾ ਕਿ ਇਸ ਦੌਰਾਨ ਜੇਕਰ ਕਿਸੇ ਮਰੀਜ਼ ਨੂੰ ਕੁਝ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ | ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਡਾਕਟਰ ਕਸੂਰਵਾਰ ਹੈ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇ ਨਾ ਕਿ ਡਾਕਟਰਾਂ ਨੂੰ ਪਰੇਸ਼ਾਨ ਨਾਂ ਕੀਤਾ ਜਾਵੇ ਤੇ ਜੇਕਰ ਫਿਰ ਵੀ ਪ੍ਰਸ਼ਾਸਨ ਨੇ ਨਾ ਸੁਣੀ ਤਾਂ ਆਉਣ ਵਾਲੇ ਸਮੇਂ ਵਿਚ ਉਹ ਸੂਬਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ

Recommended